Taupō ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੋਂ ਅਦਾਲਤ ਦੇ ਬਾਹਰੋਂ ਇੱਕ ਕੈਦੀ ਵੈਨ ‘ਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਵਿਅਕਤੀ ਨੂੰ ਲੱਭਣ ਲਈ ਕੰਮ ਕਰ ਰਹੇ ਹਨ ਜੋ ਅੱਜ ਸ਼ਾਮ ਤਾਉਪੋ ਵਿੱਚ ਇੱਕ ਪੁਲਿਸ ਟਰਾਂਸਪੋਰਟ ਵੈਨ ‘ਚੋਂ ਭੱਜ ਗਿਆ ਸੀ। ਸਮੀਰ ਡੇਰੇਕ ਬੇਲਹਜਾਮ ਨਾਮ ਦਾ 30 ਸਾਲਾ ਕੈਦੀ ਸ਼ਾਮ 6 ਵਜੇ ਦੇ ਕਰੀਬ ਤੌਪੋ ਜ਼ਿਲ੍ਹਾ ਅਦਾਲਤ ਵਿੱਚ ਇੱਕ ਪੁਲਿਸ ਟਰਾਂਸਪੋਰਟ ਵਾਹਨ ਤੋਂ ਭੱਜਿਆ ਹੈ। ਪੁਲਿਸ ਨੇ ਵਿਅਕਤੀ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
