ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਐਲਾਨ ਕੀਤਾ ਹੈ ਕਿ ਰਾਜਕੁਮਾਰੀ ਐਨੀ ਇਸ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਹੈ। ਹਿਪਕਿਨਜ਼ ਦਾ ਕਹਿਣਾ ਹੈ ਕਿ ਉਹ ਇੱਕ ਦਹਾਕੇ ਪਹਿਲਾਂ ਉਨ੍ਹਾਂ ਦੀ ਆਖਰੀ ਫੇਰੀ ਤੋਂ ਬਾਅਦ ਸ਼ਾਹੀ ਵਾਪਸੀ ਦਾ ਆਓਟੇਰੋਆ ‘ਚ ਸਵਾਗਤ ਕਰਨ ਲਈ ਕਾਫੀ ਉਤਸਾਹਿਤ ਹਨ। ਐਨੀ ਦੇ ਨਾਲ ਉਨ੍ਹਾਂ ਦੇ ਪਤੀ ਵਾਈਸ ਐਡਮਿਰਲ ਸਰ ਟਿਮ ਲਾਰੇਂਸ ਵੀ ਹੋਣਗੇ।
