ਨਿਊਜ਼ੀਲੈਂਡ ਭਾਵੇਂ ਕੋਵਿਡ ਪਬੰਦੀਆਂ ‘ਚ ਢਿੱਲ ਦੇ ਦਿੱਤੀ ਗਈ ਹੈ। ਪਰ ਇਸਦਾ ਪ੍ਰਕੋਪ ਅਜੇ ਵੀ ਜਾਰੀ ਹੈ। ਕੀ ਖਾਸ ਤੇ ਕੀ ਆਮ ਹਰ ਕੋਈ ਇਸ ਦੀ ਚਪੇਟ ‘ਚ ਆ ਰਿਹਾ ਹੈ। ਉੱਥੇ ਹੀ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਵੀ ਕੋਰੋਨਾ ਪੌਜੇਟਿਵ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਮੰਗੇਤਰ ਕਲਾਰਕ ਗੇਫੋਰਡ ਦੇ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲਾ ਹੀ ਐਤਵਾਰ, 8 ਮਈ ਤੋਂ ਏਕਾਂਤਵਾਸ ਵਿੱਚ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਮੀਡੀਆ ਰੀਲੀਜ਼ ਵਿੱਚ ਉਨ੍ਹਾਂ ਦੇ ਪੌਜੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ।
“ਨਤੀਜੇ ਵਜੋਂ ਪ੍ਰਧਾਨ ਮੰਤਰੀ ਨੂੰ ਸ਼ਨੀਵਾਰ 21 ਮਈ ਦੀ ਸਵੇਰ ਤੱਕ ਏਕਾਂਤਵਾਸ ਰਹਿਣ ਦੀ ਲੋੜ ਹੋਵੇਗੀ। ਉਹ ਇਸ ਹਫ਼ਤੇ ਸੰਸਦ ਵਿੱਚ ਸਰਕਾਰ ਦੀ ਨਿਕਾਸੀ ਕਟੌਤੀ ਦੀ ਯੋਜਨਾ ਨੂੰ ਇਸ ਆਗਾਮੀ ਸੋਮਵਾਰ ਜਾਂ ਵੀਰਵਾਰ ਨੂੰ ਬਜਟ ਲਈ ਜਾਰੀ ਕਰਨ ਲਈ ਸੰਸਦ ਵਿੱਚ ਨਹੀਂ ਹੋਣਗੇ। ਹਾਲਾਂਕਿ ਸੰਯੁਕਤ ਰਾਜ ਅਮਰੀਕਾ ਲਈ ਉਨ੍ਹਾਂ ਦਾ ਵਪਾਰ ਮਿਸ਼ਨ ਇਸ ਪੜਾਅ ‘ਤੇ ਪ੍ਰਭਾਵਤ ਨਹੀਂ ਹੈ। ਆਰਡਰਨ ਨੇ ਕਿਹਾ ਕਿ: “ਇਹ ਸਰਕਾਰ ਲਈ ਮੀਲ ਪੱਥਰ ਹਫ਼ਤਾ ਹੈ ਅਤੇ ਮੈਂ ਨਿਰਾਸ਼ ਹਾਂ ਕਿ ਮੈਂ ਇਸ ਲਈ ਉੱਥੇ ਨਹੀਂ ਹੋਵਾਂਗੀ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਉਨ੍ਹਾਂ ਦੀ ਧੀ ਨੀਵ ਨੂੰ ਵੀ ਕੋਰੋਨਾ ਪੌਜੇਟਿਵ ਪਾਇਆ ਗਿਆ ਸੀ।