[gtranslate]

ਦੇਸ਼ ਭਰ ‘ਚ ਹੋਲੀ ਦਾ ਜਸ਼ਨ, ਰਾਸ਼ਟਰਪਤੀ ਕੋਵਿੰਦ-PM ਮੋਦੀ ਅਤੇ CM ਮਾਨ ਨੇ ਦੇਸ਼ ਵਾਸੀਆਂ ਦਿੱਤੀਆਂ ਹੋਲੀ ਦੀਆਂ ਵਧਾਈਆਂ

president kovind pm and cm mann congratulate

ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਪਿਆਰ ਅਤੇ ਇਕ ਦੂਜੇ ’ਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਵੀ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ।

CM ਮਾਨ ਨੇ ਟਵੀਟ ਕਰ ਕਿਹਾ ਕਿ, “ਹੋਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਖ਼ੁਸ਼ੀ ਅਤੇ ਤਰੱਕੀ ਦੇ ਰੰਗ ਤੁਹਾਡੀ ਸਭ ਦੀ ਜਿੰਦਗੀ ਵਿੱਚ ਹਮੇਸ਼ਾ ਮੌਜੂਦ ਰਹਿਣ। ਰੰਗ-ਉਮੰਗ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ।”

ਉੱਥੇ ਹੀ ਅੱਜ ਹੋਲੀ ਦੇ ਪਵਨ ਤਿਉਹਾਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਅਤੇ ਕਿਹਾ, ”ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਪਸੀ ਪਿਆਰ, ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਰੰਗਾਂ ਦਾ ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਹਰ ਖੁਸ਼ੀ ਲੈ ਕੇ ਆਵੇ।”

ਦੂਜੇ ਪਾਸੇ, ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, “ਹੋਲੀ ਦੇ ਸ਼ੁਭ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ। ਰੰਗਾਂ ਦਾ ਤਿਉਹਾਰ ਹੋਲੀ, ਭਾਈਚਾਰਕ ਸਾਂਝ ਅਤੇ ਮੇਲ-ਮਿਲਾਪ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਹ ਬਸੰਤ ਦੀ ਆਮਦ ਦੀ ਖੁਸ਼ਖਬਰੀ ਲਿਆਉਂਦਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਰੇ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ੀ, ਉਤਸ਼ਾਹ ਅਤੇ ਨਵੀਂ ਊਰਜਾ ਭਰੇ।

Leave a Reply

Your email address will not be published. Required fields are marked *