ਆਕਲੈਂਡ ਵਿੱਚੋਂ ਲਾਪਤਾ ਹੋਈ ਇੱਕ ਗਰਭਵਤੀ ਔਰਤ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀਆ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। 32 ਸਾਲ ਦੀ ਮਾਇਆ ਪ੍ਰੀਬਲ ਨੂੰ ਕੱਲ੍ਹ ਆਖਰੀ ਵਾਰ ਹਸਪਤਾਲ ਰੋਡ ‘ਤੇ ਪਾਪਾਟੋਏਟੋਏ ਵੱਲ ਤੁਰਦਿਆਂ ਦੇਖਿਆ ਗਿਆ ਸੀ। ਉਸ ਨੇ ਕਰੀਮ ਰੰਗ ਦੀ ਡਰੈੱਸ ਅਤੇ ਕਾਲੇ knee-high boots ਪਾਏ ਹੋਏ ਸਨ। ਉਸਨੇ ਇੱਕ ਵਿਲੱਖਣ ਚਮਕਦਾਰ ਹਰੇ ਰੰਗ ਦਾ ਹੈਂਡਬੈਗ ਚੁੱਕਿਆ ਹੋਇਆ ਸੀ। ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ ਅਤੇ ਜਾਣਕਾਰੀ ਹਾਸਿਲ ਕਰ ਰਹੀ ਹੈ। ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਸ ਕਿਸੇ ਨੂੰ ਵੀ ਜਾਣਕਾਰੀ ਹੋਵੇ ਉਹ 111 ‘ਤੇ ਕਾਲ ਜਰੂਰ ਕਰਨ।
