[gtranslate]

ਜੇਕਰ ਤੁਸੀ ਵੀ ਹੋ ਗਰਦਨ ਦੇ ਦਰਦ ਤੋਂ ਪਰੇਸ਼ਾਨ ਤਾਂ ਵਰਤੋਂ ਇਹ ਸਾਵਧਾਨੀਆਂ

precautions of neck pain

ਗਰਦਨ ’ਚ ਦਰਦ ਇੱਕ ਆਮ ਸਮੱਸਿਆ ਹੈ ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਗ਼ਲਤ ਸਾਈਡ ਸੌਣ, ਦੇਰ ਤੱਕ ਇੱਕੋ ਪੁਜ਼ੀਸ਼ਨ ’ਚ ਬੈਠਣਾ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ ਜਾਣ ਕਾਰਨ ਗਰਦਨ ’ਚ ਦਰਦ ਹੁੰਦਾ ਹੈ। ਕਈ ਵਾਰ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਜਾਂ ਲਿਗਾਮੈਂਟਸ ’ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ ’ਤੇ ਗਰਦਨ ’ਚ ਹੋਣ ਵਾਲਾ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬੰਦਾ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ ’ਤੇ ਵੀ ਪੈਂਦਾ ਹੈ। ਕਈ ਵਾਰ ਤਾਂ ਸਿਰ ਘੁੰਮਾਉਣ ਤੇ ਗੱਲ ਕਰਨ ’ਚ ਵੀ ਪਰੇਸ਼ਾਨੀ ਹੁੰਦੀ ਹੈ।

ਜੇਕਰ ਤੁਹਾਨੂੰ ਵੀ ਅਕਸਰ ਜਾਂ ਕਦੀ-ਕਦਾਈਂ ਇਹ ਸਮੱਸਿਆ ਆਉਂਦੀ ਹੈ ਤਾਂ ਇਹ ਤਰੀਕੇ ਅਪਣਾਉਣ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਪੜਨ ਵੇਲੇ, ਟੀਵੀ ਦੇਖਣ, ਫੋਨ ’ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ ’ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ। ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦੀ ਹੈ। ਤਣਾਅ ਵੀ ਗਰਦਨ ਦਰਦ ਦਾ ਇੱਕ ਕਾਰਨ ਹੋ ਸਕਦਾ ਹੈ।

ਕੰਪਿਊਟਰ ਨੂੰ ਇਸ ਤਰਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ ’ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ ’ਚ ਰੱਖ ਸਕੋ। ਟੈਲੀਫੋਨ ਦੀ ਜਗਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ। ਫੋਨ ਨੂੰ ਮੋਢੇ ’ਤੇ ਰੱਖ ਕੇ ਗੱਲ ਨਾ ਕਰੋ। ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ ’ਚ ਰੱਖੋ। ਸਟਿਅਰਿੰਗ ਵੀਲ ਤੱਕ ਪਹੁੰਚਣ ’ਚ ਤਕਲੀਫ਼ ਨਾ ਚੁੱਕੋ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ ’ਚ ਰੱਖੋ। ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਸਿੱਧਾ, ਨਾ ਬਹੁਤ ਫਲੈਟ ਹੋਵੋ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ। ਕਿਤਾਬ ਨੂੰ ਕਿਸੇ ਮਿੱਥੀ ਜਗਾ ਹੀ ਰੱਖੋ ਤਾਂ ਜੋ ਕਿਤਾਬ ਹੱਥ ’ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। ਆਪਣੇ ਹੱਥਾਂ ਨੂੰ ਅਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਉਟ੍ਰਲ ਪੁਜ਼ੀਸ਼ਨ ’ਚ ਰੱਖੋ।

ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫਿਸ ’ਚ ਸਹੀ ਪੋਸਚਰ ਬਣਾਈ ਰੱਖੋ। ਆਪਣੀ ਕੁਰਸੀ ’ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਉ। ਪੈਰਾਂ ਨੂੰ ਜ਼ਮੀਨ ’ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਉ। ਇੱਕੋ ਪੁਜ਼ੀਸ਼ਨ ’ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।

 

Likes:
0 0
Views:
208
Article Categories:
Health

Leave a Reply

Your email address will not be published. Required fields are marked *