ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ‘ਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਕੈਲਾਸ਼ ਵਿਜੇਵਰਗੀਆ ਅਤੇ ਕਿਸ਼ਨ ਰੈੱਡੀ ਅਗਨੀਪਥ ਯੋਜਨਾ ਦੇ ਸਬੰਧ ਵਿੱਚ ਅਗਨੀਵੀਰਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਲਾਭਾਂ ਦੀ ਤਾਰੀਫ਼ ਕਰ ਰਹੇ ਹਨ। ਅਜਿਹੇ ‘ਚ ਇਨ੍ਹਾਂ ਦੋਹਾਂ ਨੇਤਾਵਾਂ ਦੇ ਬਿਆਨ ‘ਤੇ ਮਸ਼ਹੂਰ ਫਿਲਮ ਐਕਟਰ ਪ੍ਰਕਾਸ਼ ਰਾਜ ਗੁੱਸੇ ‘ਚ ਆ ਗਏ ਹਨ। ਜਿਸ ਦੇ ਤਹਿਤ ਪ੍ਰਕਾਸ਼ ਰਾਜ ਨੇ ਅਗਨੀਵੀਰਾਂ ‘ਤੇ ਦਿੱਤੇ ਗਏ ਬਿਆਨਾਂ ‘ਤੇ ਮੋਦੀ ਸਰਕਾਰ ਨੂੰ ਘੇਰਿਆ ਹੈ।
Dear Supreme #Agniveer .. this what your own men are saying on the future of Agniveers .. how do you expect the youth react #justasking pic.twitter.com/jUjLBkXQzt
— Prakash Raj (@prakashraaj) June 20, 2022
ਹਾਲ ਹੀ ‘ਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਕਿਸ਼ਨ ਰੈੱਡੀ ਨੇ ਕਿਹਾ ਸੀ ਕਿ ‘ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਲਈ ਫੌਜ ‘ਚ ਭਰਤੀ ਹੋਣ ਵਾਲੇ ਅਗਨੀਵੀਰ ਬਾਅਦ ‘ਚ ਚੰਗੇ ਧੋਤੀ, ਇਲੈਕਟ੍ਰੀਸ਼ੀਅਨ, ਡਰਾਈਵਰ ਅਤੇ ਨਾਈ ਬਣ ਸਕਦੇ ਹਨ।’ ਦੂਜੇ ਪਾਸੇ ਕੈਲਾਸ਼ ਵਿਜੇਵਰਗੀਆ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ‘ਭਾਰਤੀ ਜਨਤਾ ਪਾਰਟੀ ਦੇ ਦਫਤਰ ‘ਚ ਅਗਨੀਵੀਰਾਂ ਨੂੰ ਸੁਰੱਖਿਆ ਗਾਰਡ ਵਜੋਂ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ।’ ਹੁਣ, ਪ੍ਰਕਾਸ਼ ਰਾਜ ਨੇ ਆਪਣੇ ਟਵੀਟ ਵਿੱਚ ਇੰਨ੍ਹਾਂ ਦੋ ਬਿਆਨਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ‘ਸਤਿਕਾਰਯੋਗ ਸੁਪਰੀਮ, ਦੇਖੋ ਤੁਹਾਡੀ ਹੀ ਪਾਰਟੀ ਦੇ ਲੋਕ ਅਗਨੀਵੀਰਾਂ ਦੇ ਭਵਿੱਖ ‘ਤੇ ਕੀ ਕਹਿ ਰਹੇ ਹਨ। ਅਜਿਹੇ ‘ਚ ਹੁਣ ਨੌਜਵਾਨਾਂ ਤੋਂ ਤੁਸੀ ਕਿਹੋ ਜਿਹੀ ਪ੍ਰਤੀਕਿਰਿਆ ਦੀ ਉਮੀਦ ਕਰ ਸਕਦੇ ਹੋ। ਇਸ ਤਰ੍ਹਾਂ ਪ੍ਰਕਾਸ਼ ਰਾਜ ਨੇ ਭਾਜਪਾ ਦੇ ਦੋਵਾਂ ਆਗੂਆਂ ‘ਤੇ ਤੰਜ ਕਸਿਆ ਹੈ।