ਕ੍ਰਾਈਸਟਚਰਚ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਕ੍ਰਾਈਸਟਚਰਚ ਦੇ ਆਲੇ ਦੁਆਲੇ ਪਾਵਰ ਲਾਈਨਾਂ ਨਾਲ ਛੇੜਛਾੜ ਯਾਨੀ ਕਿ ਤਾਰਾਂ ਚੋਰੀ ਕਰਨ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਠੀਕ ਕਰਨ ਲਈ ਅੱਧੇ ਮਿਲੀਅਨ ਡਾਲਰ ਤੋਂ ਵੱਧ ਖਰਚ ਹੋਏ ਹਨ। ਅਪ੍ਰੈਲ ਵਿੱਚ ਕਈ ਵਾਰ ਇਸ ਸਬੰਧੀ ਰਿਪੋਰਟ ਕੀਤੀ ਗਈ ਸੀ, ਫਿਰ ਇਸ ਹਫ਼ਤੇ ਦੁਬਾਰਾ ਇਹ ਮਾਮਲਾ ਸਾਹਮਣੇ ਆਇਆ ਹੈ। ਪਾਵਰ ਲਾਈਨ ਕੇਬਲਿੰਗ ਅਤੇ ਬਕਸਿਆਂ ਨਾਲ ਛੇੜਛਾੜ ਮੁੱਖ ਤੌਰ ‘ਤੇ ਰੈੱਡ ਜ਼ੋਨ ਖੇਤਰ ਵਿੱਚ ਰਿਪੋਰਟ ਕੀਤੀ ਗਈ ਸੀ।
ਪਿਛਲੇ ਮਹੀਨੇ ਦੇ ਅਖੀਰ ਵਿੱਚ, ਪੁਲਿਸ ਨੂੰ ਵੂਲਸਟਨ ਖੇਤਰ ਵਿੱਚ ਓਰੀਅਨ ਨੈਟਵਰਕ ਨਾਲ ਹੋਰ ਛੇੜਛਾੜ ਦੀ ਸੂਚਨਾ ਮਿਲੀ ਸੀ। ਓਰੀਅਨ ਕ੍ਰਾਈਸਟਚਰਚ ਦੇ ਜਨਰਲ ਮੈਨੇਜਰ ਸਟੀਵ ਮੈਕਡੋਨਲਡ ਨੇ ਦੱਸਿਆ ਕਿ ਲੋਕ ਸੰਭਾਵਿਤ ਤੌਰ ‘ਤੇ ਤਾਂਬਾ ਅਤੇ ਐਲੂਮੀਨੀਅਮ ਚੋਰੀ ਕਰ ਰਹੇ ਸਨ ਅਤੇ ਇਸ ਨੂੰ ਸਕ੍ਰੈਪ ਮੈਟਲ ਵਜੋਂ ਵੇਚ ਰਹੇ ਸਨ। ਇਸ ਚੋਰੀ ਕਾਰਨ ਇਲਾਕੇ ‘ਚ ਬੱਤੀ ਗੁਲ ਹੋ ਜਾਂਦੀ ਹੈ। ਕੰਪਨੀ ਨੇ ਪਾਵਰਲਾਈਨਾਂ ਨੂੰ ਠੀਕ ਕਰਨ ਲਈ ਪਿਛਲੇ 18 ਮਹੀਨਿਆਂ ਵਿੱਚ $500,000 ਤੋਂ ਵੱਧ ਖਰਚ ਕੀਤੇ ਹਨ। ਮੈਕਡੋਨਲਡ ਨੇ ਕਿਹਾ ਕਿ ਛੇੜਛਾੜ ਗੰਭੀਰ ਤੌਰ ‘ਤੇ ਖਤਰਨਾਕ ਹੈ ਅਪਰਾਧੀ ਨਾ ਸਿਰਫ ਆਪਣੀ ਜਾਨ ਨੂੰ ਗੰਭੀਰ ਖਤਰੇ ਵਿੱਚ ਪਾ ਰਹੇ ਸਨ, ਸਗੋਂ ਜਨਤਾ ਅਤੇ ਉਨ੍ਹਾਂ ਦੇ ਸਟਾਫ ਲਈ ਵੀ ਇਹ ਖ਼ਤਰਨਾਕ ਹੈ।