ਨਿਊਜ਼ੀਲੈਂਡ ‘ਚ ਵਧੀ ਠੰਢ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ ਤਾਂ ਦੂਜੇ ਪਾਸੇ ਲੋਕਾਂ ਨੇ ਬਿਜਲੀ ਖਪਤ ਦੀ ਹਨੇਰੀ ਲਿਆ ਦਿੱਤੀ ਹੈ। ਟਰਾਂਸਪਾਵਰ ਦਾ ਕਹਿਣਾ ਹੈ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਠੰਢੀ ਰਾਤ ਤੋਂ ਬਾਅਦ ਬਿਜਲੀ ਸਪਲਾਈ tight ਹੈ, ਪਰ ਆਰਾਮਦਾਇਕ ਹੈ। ਟ੍ਰਾਂਸਪਾਵਰ ਨੇ ਬਿਜਲੀ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋ ਸਕਦੀਆਂ ਹਨ ਜੇਕਰ ਸ਼ੁੱਕਰਵਾਰ ਨੂੰ ਸਵੇਰੇ 7.30 ਵਜੇ ਤੋਂ ਸਵੇਰੇ 9 ਵਜੇ ਦਰਮਿਆਨ ਉੱਤਰੀ ਆਈਲੈਂਡ ਵਿੱਚ ਕੋਈ ਅਚਾਨਕ ਅਸਫਲਤਾ ਹੁੰਦੀ ਹੈ। ਟ੍ਰਾਂਸਪਾਵਰ ਨੇ ਗ੍ਰਾਹਕ ਸਲਾਹ ਨੋਟਿਸ, ਵੀਰਵਾਰ ਨੂੰ ਆਪਣੀ ਵੈਬਸਾਈਟ ‘ਤੇ ਪੋਸਟ ਕੀਤਾ ਸੀ ਜਿਸ ਵਿੱਚ ਫਰਮਾਂ ਨੂੰ ਚਿਤਾਵਨੀ ਦਿੱਤੀ ਗਈ ਸੀ।
NIWA ਨੇ ਕਿਹਾ ਕਿ ਬੀਤੀ ਰਾਤ ਦੇਸ਼ ਭਰ ਵਿੱਚ ਸਰਦੀਆਂ ਦੀਆਂ ਸਭ ਤੋਂ ਠੰਢੀਆਂ ਰਾਤਾਂ ਵਿੱਚੋਂ ਇੱਕ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਸਟੇਟ ਹਾਈਵੇਅ 1 ਡੈਜ਼ਰਟ ਰੋਡ ਬਰਫ਼ ਕਾਰਨ ਬੰਦ ਕਰਨਾ ਪਿਆ ਸੀ।