ਕ੍ਰਾਈਸਚਰਚ ‘ਚ ਇੱਕੋ ਵੇਲੇ 1500 ਘਰਾਂ ਬੱਤੀ ਗੁਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ “ਕੇਬਲ ਨੁਕਸ” 1500-ਘਰਾਂ ਦੀ ਬਿਜਲੀ ਦੀ ਆਊਟੇਜ ਲਈ ਜ਼ਿੰਮੇਵਾਰ ਸੀ ਜੋ ਕ੍ਰਾਈਸਚਰਚ ਵਿੱਚ ਲਗਭਗ ਦੋ ਘੰਟੇ ਚੱਲੀ। ਬੀਤੀ ਰਾਤ ਤਾਪਮਾਨ ਵੀ -2C ਤੱਕ ਡਿੱਗ ਗਿਆ ਸੀ। ਏਵਨਹੈੱਡ, ਬਰੂਮਫੀਲਡ, ਬਰਨਸਾਈਡ, ਹਾਈਡ ਪਾਰਕ, ਇਲਾਮ, ਰਸਲੇ ਅਤੇ ਅੱਪਰ ਰਿਕਾਰਟਨ ਵਿੱਚ ਇੱਕ ਘੰਟਾ 45 ਮਿੰਟ ਬਾਅਦ 1576 ਘਰਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਬਹਾਲ ਹੋ ਗਈ ਸੀ।