ਨਿਊਜ਼ੀਲੈਂਡ ਵਾਸੀ ਇਸ ਸਮੇਂ ਖਰਾਬ ਮੌਸਮ ਦੀ ਮਾਰ ਝੱਲ ਰਹੇ ਹਨ। ਬੀਤੇ 2 ਦਿਨਾਂ ਤੋਂ ਦੇਸ਼ ਭਰ ‘ਚ ਮੌਸਮ ਕਾਫੀ ਜਿਆਦਾ ਖਰਾਬ ਹੈ। ਇਸੇ ਵਿਚਾਲੇ ਹੁਣ ਆਕਲੈਂਡ ‘ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ ਹੈ। ਦਰਅਸਲ ਪੂਰੇ ਆਕਲੈਂਡ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ, ਜਦਕਿ ਉਡਾਣਾਂ ਅਤੇ ਬੇੜੀਆਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹੀ ਨਹ ਮਾਹਿਰਾਂ ਮੁਤਾਬਿਕ ਅਜੇ ਵੀ ਲੋਕਾਂ ਨੂੰ ਖਰਾਬ ਮੌਸਮ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ।
