ਨਿਊਜ਼ੀਲੈਂਡ ਵਾਸੀ ਖਰਾਬ ਮੌਸਮ ਦੀ ਮਾਰ ਝੱਲ ਰਹੇ ਹਨ। upper North Island ਹਿੱਸੇ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦਿਖਿਆ ਹੈ। ਨੌਰਥਲੈਂਡ ‘ਚ ਹਜ਼ਾਰਾਂ ਜਾਇਦਾਦਾਂ ਬਿਜਲੀ ਤੋਂ ਬਿਨਾਂ ਹਨ ਅਤੇ ਆਕਲੈਂਡ ਵਿੱਚ ਵੀ ਆਊਟਲੈੱਟ ਬੰਦ ਹੋਣ ਦੀ ਰਿਪੋਰਟ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਿਕ ਸੰਭਾਵਿਤ ਗਰਜ-ਤੂਫ਼ਾਨ ਦੇ ਨਾਲ ਨੌਰਥਲੈਂਡ ਵਿੱਚ 180 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ, ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਆਕਲੈਂਡ ਅਤੇ ਗ੍ਰੇਟ ਬੈਰੀਅਰ ਆਈਲੈਂਡ ਬੁੱਧਵਾਰ ਰਾਤ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਨੇਰੀ ਦੀ ਉਮੀਦ ਕਰ ਸਕਦੇ ਹਨ। ਵੀਰਵਾਰ ਨੂੰ ਦੱਖਣੀ ਟਾਪੂ ਵਿੱਚ ਭਾਰੀ ਮੀਂਹ ਪੈਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਤੇਜ਼ ਹਵਾਵਾਂ ਦੇ ਕਾਰਨ ਆਕਲੈਂਡ ਦੇ ਹਾਰਬਰ ਬ੍ਰਿਜ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਲਈ ਵੀ ਚਿਤਾਵਨੀਆਂ ਜਾਰੀ ਹਨ।
