ਕੁਈਨਜ਼ਟਾਊਨ ਅਤੇ ਫ੍ਰੈਂਕਟਨ ਦੇ ਕੁੱਝ ਵਸਨੀਕ ਅੱਜ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। Aurora Energy ਦੇ ਬੁਲਾਰੇ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਕੁਈਨਜ਼ਟਾਊਨ ਖੇਤਰ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 12,176 ਗਾਹਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਫਰੈਂਕਟਨ ਖੇਤਰ ਵਿੱਚ ਅਜੇ ਵੀ 314 ਗਾਹਕ ਬਿਜਲੀ ਤੋਂ ਬਿਨਾਂ ਹਨ ਅਤੇ ਅਸੀਂ ਜਲਦੀ ਤੋਂ ਜਲਦੀ ਉਨ੍ਹਾਂ ਦੀ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ।” ਕੁਈਨਜ਼ਟਾਊਨ ਏਅਰਪੋਰਟ ਅਤੇ ਲੇਕਸ ਡਿਸਟ੍ਰਿਕਟ ਹਸਪਤਾਲ ਵੀ ਪ੍ਰਭਾਵਿਤ ਖੇਤਰ ਵਿੱਚ ਹਨ। ਹਾਲਾਂਕਿ ਦੋਵਾਂ ਥਾਵਾਂ ‘ਤੇ ਜਨਰੇਟਰ ਲੱਗੇ ਹੋਏ ਹਨ।