Rotorua ‘ਚ ਅੱਜ ਇੱਕ ਤਕਨੀਕੀ ਖ਼ਰਾਬੀ ਦੇ ਕਾਰਨ ਦੁਪਹਿਰ 35 ਤੋਂ ਵੱਧ ਉਪਨਗਰਾਂ ‘ਚ ਬੱਤੀ ਗੁਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟ੍ਰਾਂਸਪਾਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੱਟ ਟੀਟੋਕੀ ਪਲਾਨ ‘ਤੇ ਰੋਟੋਰੂਆ ਸਬਸਟੇਸ਼ਨ ‘ਤੇ ਸਵਿਚਿੰਗ ਗਲਤੀ ਕਾਰਨ ਲੱਗਿਆ ਸੀ ਹਾਲਾਂਕਿ ਉਹ ਇਸ ਦੀ ਜਾਂਚ ਕਰਨਗੇ ਕਿ ਕੀ ਹੋਇਆ ਹੈ।ਯੂਨੀਸਨ ਨੇ ਕਿਹਾ ਕਿ 22,000 ਗਾਹਕ ਆਊਟੇਜ ਕਾਰਨ ਪ੍ਰਭਾਵਿਤ ਹੋਏ ਹਨ। ਹਾਲਾਂਕਿ ਲਾਈਨ ਕੰਪਨੀ ਯੂਨੀਸਨ ਮੁਤਾਬਿਕ ਇਸ ਬਿਜਲੀ ਕੱਟ ਨੂੰ ਦੁਪਹਿਰ 3.15 ਵਜੇ ਤੱਕ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਸੀ ਅਤੇ ਗਾਹਕਾਂ ਦੇ ਸਬਰ ਅਤੇ ਸਮਝ ਲਈ ਉਨ੍ਹਾਂ ਧੰਨਵਾਦ ਕੀਤਾ।
