ਨੌਰਥਲੈਂਡ ਲਾਈਨਜ਼ ਕੰਪਨੀ ਨੌਰਥਪਾਵਰ ਦਾ ਕਹਿਣਾ ਹੈ ਕਿ ਅੱਜ ਖੇਤਰ-ਵਿਆਪੀ ਆਊਟੇਜ ਤੋਂ ਬਾਅਦ 60,000 ਘਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਨਾਰਥਪਾਵਰ ਦਾ ਕਹਿਣਾ ਹੈ ਕਿ 65,000 ਸੰਪਤੀਆਂ ਜੋ ਪ੍ਰਭਾਵਿਤ ਹੋਈਆਂ ਸੀ ਉਨ੍ਹਾਂ ‘ਚੋਂ 5000 ਨੂੰ ਛੱਡ ਕੇ ਸਭ ਲਈ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਜੋ ਕਾਰੋਬਾਰ ਅਤੇ ਉਦਯੋਗਿਕ ਗਾਹਕ ਹਨ ਜਿਨ੍ਹਾਂ ਨੂੰ ਇਸ ਸਮੇਂ ਬਿਜਲੀ ਦੀ ਲੋੜ ਨਹੀਂ ਹੈ। ਟਰਾਂਸਪਾਵਰ ਨੇ ਪਹਿਲਾਂ ਕਿਹਾ ਸੀ ਕਿ ਸਵੇਰੇ 11 ਵਜੇ ਦੇ ਕਰੀਬ ਗਲੋਰੀਟ ਦੇ ਨੇੜੇ ਇੱਕ ਟਾਵਰ ਡਿੱਗਣ ਤੋਂ ਬਾਅਦ ਨੌਰਥਲੈਂਡ ਦੀ ਬਿਜਲੀ ਗੁਲ ਹੋ ਗਈ ਅਤੇ ਇਸਦੇ ਜ਼ਿਆਦਾਤਰ 65,000 ਗਾਹਕ ਪ੍ਰਭਾਵਿਤ ਹੋਏ ਹਨ। ਟੌਪ ਐਨਰਜੀ ਨੇ ਵੀ ਕੈਟੀਆ ਤੋਂ ਕੇਪ ਰੀੰਗਾ ਤੱਕ ਆਊਟੇਜ ਦੀ ਰਿਪੋਰਟ ਕੀਤੀ ਸੀ।
