[gtranslate]

ਜ਼ਰੂਰਤ ਤੋਂ ਜਿਆਦਾ ਆਲੂ ਵੀ ਤੁਹਾਡੀ ਸਿਹਤ ਨੂੰ ਪਹੁੰਚਾ ਸਕਦੇ ਨੇ ਨੁਕਸਾਨ, ਜਾਣੋ ਕਿਵੇਂ

potato side effects

ਜੇਕਰ ਤੁਸੀਂ ਖਾਣੇ ‘ਚ ਆਲੂ ਬਹੁਤ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਜ਼ਿਆਦਾ ਆਲੂਆਂ ਦਾ ਸੇਵਨ ਕਰਨਾ ਵੀ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿਸੇ ਵੀ ਸਬਜ਼ੀ ਦੀ ਥਾਂ ਆਲੂ ਨੂੰ ਤਰਜੀਹ ਦਿੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਮਾੜੀ ਹੁੰਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਨੁਕਸਾਨਦਾਇਕ ਹੈ ਅਤੇ ਕਿੰਨੀ ਮਾਤਰਾ ਵਿੱਚ ਇਹ ਤੁਹਾਡੇ ਲਈ ਨੁਕਸਾਨਦੇਹ ਹੈ।

ਜ਼ਿਆਦਾ ਆਲੂ ਖਾਣ ਨਾਲ ਤੁਹਾਨੂੰ ਐਲਰਜੀ ਹੋ ਸਕਦੀ ਹੈ।
ਅਸਲ ‘ਚ ਆਲੂ ‘ਚ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ, ਜੋ ਗਠੀਆ ਦੇ ਦਰਦ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਅਜਿਹੇ ‘ਚ ਗਠੀਆ ਦੇ ਰੋਗੀਆਂ ਨੂੰ ਆਲੂਆਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ।
ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਘਾਤਕ ਹੈ। ਦਰਅਸਲ, ਇਸ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਹੋਰ ਵੀ ਵਧਾ ਸਕਦਾ ਹੈ। ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਦੀ ਮਾਤਰਾ ਵੱਧ ਸਕਦੀ ਹੈ। ਇਸ ਲਈ ਇਸ ਦਾ ਘੱਟ ਤੋਂ ਘੱਟ ਸੇਵਨ ਕਰਨਾ ਬਿਹਤਰ ਹੈ।
ਆਲੂਆਂ ਦੀ ਜ਼ਿਆਦਾ ਵਰਤੋਂ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਇਸ ਲਈ ਭੋਜਨ ‘ਚ ਇਸ ਦੀ ਵਰਤੋਂ ਘੱਟ ਕਰੋ।
ਇੰਨਾ ਹੀ ਨਹੀਂ, ਆਲੂ ਤੁਹਾਡਾ ਮੋਟਾਪਾ ਵੀ ਵਧਾਉਂਦਾ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਮ ਟ੍ਰੇਨਰ ਜਾਂ ਡਾਇਟੀਸ਼ੀਅਨ ਵਜ਼ਨ ਘੱਟ ਕਰਦੇ ਸਮੇਂ ਆਲੂ ਦੀ ਵਰਤੋਂ ‘ਤੇ ਪਾਬੰਦੀ ਲਗਾਉਂਦੇ ਹਨ। ਅਸਲ ‘ਚ ਆਲੂ ‘ਚ ਕਾਰਬੋਹਾਈਡ੍ਰੇਟਸ ਹੁੰਦੇ ਹਨ, ਜੋ ਭਾਰ ਵਧਾਉਂਦੇ ਹਨ।

Disclaimer : ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਚਾਹੀਦਾ ਹੈ, ਰੇਡੀਓ ਸਾਡੇ ਆਲਾ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।

Likes:
0 0
Views:
251
Article Categories:
Health

Leave a Reply

Your email address will not be published. Required fields are marked *