[gtranslate]

ਪੋਰਟ ਵਾਈਕਾਟੋ ‘ਚ ਸੈਂਕੜੇ ਰਿਹਾਇਸ਼ੀ ਮਿਹਨਤਾਂ ਨਾਲ ਬਣਾਏ ਸੁਪਨਿਆਂ ਦੇ ਘਰਾਂ ਨੂੰ ਡੁੱਬਦਿਆਂ ਦੇਖਣ ਨੂੰ ਹੋਏ ਮਜ਼ਬੂਰ, ਪ੍ਰਸ਼ਾਸਨ ਵੀ ਹੋਇਆ ਬੇਵਸ !

port waikato homes at serious risk

ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕਾਂ ਲਈ ਆਪਣਾ ਘਰ ਬਣਾਉਣਾ ਕਿਸੇ ਸੁਪਨੇ ਦੇ ਸਕਾਰ ਹੋਣ ਵਰਗਾ ਹੁੰਦਾ ਹੈ। ਪਰ ਸੋਚੋ ਜੇਕਰ ਕਿਸੇ ਦੇ ਸੁਪਨਿਆਂ ਦਾ ਘਰ ਉਸ ਦੀਆਂ ਅੱਖਾਂ ਸਾਹਮਣੇ ਹੀ ਢਹਿ ਢੇਰੀ ਹੋ ਰਿਹਾ ਹੋਵੇ ਅਤੇ ਉਹ ਵਿਅਕਤੀ ਵੀ ਕੁੱਝ ਨਾ ਕਰ ਪਾਏ ਤਾਂ ਉਸ ਦੇ ਦਿਲ ‘ਤੇ ਕੀ ਵਾਪਰੇਗੀ। ਅਜਿਹੀ ਹੀ ਮਜ਼ਬੂਰੀ ਨਾਲ ਜੁੜਿਆ ਇੱਕ ਮਾਮਲਾ ਪੋਰਟ ਵਾਇਕਾਟੋ ਤੋਂ ਸਾਹਮਣੇ ਆਇਆ ਹੈ। ਜਿੱਥੇ ਸੈਂਕੜੇ ਰਿਹਾਇਸ਼ੀ ਇਸ ਵੇਲੇ ਘਰਾਂ ਨੂੰ ਲਗਾਤਾਰ ਖੁਰ ਰਹੇ ਸਮੁੰਦਰੀ ਕੰਢੇ ਤੋਂ ਬਚਾਉਣ ਲਈ ਕੁਝ ਵੀ ਨਹੀਂ ਕਰ ਪਾ ਰਹੇ। ਇੰਨਾਂ ਹੀ ਨਹੀਂ ਕਾਉਂਸਲ ਵੀ ਇੰਨਾਂ ਲੋਕਾਂ ਦੀ ਮਦਦ ਨਹੀਂ ਕਰ ਪਾ ਰਹੇ। ਦਰਅਸਲ ਇੱਥੇ ਸਮੁੰਦਰ ਲਗਾਤਾਰ ਰਿਹਾਇਸ਼ੀ ਇਲਾਕੇ ਵੱਲ ਵੱਧ ਰਿਹਾ ਹੈ। 2022 ‘ਚ ਖਰਾਬ ਮੌਸਮ ਕਾਰਨ ਕਰੀਬ 2 ਮੀਟਰ ਦਾ ਹਿੱਸਾ ਟੁੱਟ ਕੇ ਸਮੁੰਦਰ ‘ਚ ਡਿੱਗ ਗਿਆ ਸੀ। ਜਿਸ ਕਾਰਨ ਕਈ ਘਰਾਂ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਸੀ। ਉੱਥੇ ਹੀ ਇੰਨਾਂ ਲੋਕਾਂ ਨੂੰ ਸਭ ਤੋਂ ਵੱਡਾ ਝਟਕਾ ਓਦੋਂ ਲੱਗਾ ਜਦੋਂ ਕਾਉਂਸਲ ਨੇ ਕਿਹਾ ਕਿ ਉਹ ਵੀ ਇਸ ਮਾਮਲੇ ‘ਚ ਲੋਕਾਂ ਦੀ ਕੋਈ ਮਦਦ ਨਹੀਂ ਕਰ ਸਕਦੇ।

Leave a Reply

Your email address will not be published. Required fields are marked *