ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਤੋਂ ਹੁਣ ਪੁਲਿਸ ਵੀ ਅੱਕ ਚੁੱਕੀ ਹੈ। ਤਾਜ਼ਾ ਮਾਮਲਾ ਵੈਲਿੰਗਟਨ ਦੇ ਪੋਰੀਰੂਆ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ ਕਰ ਰਹੇ ਚੋਰ ਦੀਆਂ ਲੱਤਾਂ ‘ਤੇ ਗੋਲੀ ਮਾਰੀ ਹੈ। ਇਹ ਚੋਰ ਕਾਰ ਦੇ ਸ਼ੀਸ਼ੇ ਤੋੜ ਚੋਰੀ ਕਰਨ ਦੀ ਕੋਸ਼ਿਸ ਕਰ ਰਿਹਾ ਸੀ। ਇਸ ਮਗਰੋਂ ਦੋਸ਼ੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਵਿਅਕਤੀ ਵੱਲੋਂ 2 ਵੱਖੋ-ਵੱਖ ਵਿਅਕਤੀਆਂ ਦੀਆਂ ਕਾਰਾਂ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੂੰ ਰਾਤ 10.20 ਵਜੇ ਦੇ ਕਰੀਬ ਡਿਮੌਕ ਸਟਰੀਟ ਦੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ।
