ਆਧੁਨਿਕ ਜੀਵਨ ਸ਼ੈਲੀ ਵਿੱਚ ਸਕ੍ਰੀਨ ਟਾਈਮਿੰਗ ਬਹੁਤ ਵੱਧ ਗਈ ਹੈ। ਇਸ ਦਾ ਬਾਲਗਾਂ, ਕਿਸ਼ੋਰਾਂ ਅਤੇ ਇੱਥੋਂ ਤੱਕ ਕਿ ਛੋਟੇ ਬੱਚਿਆਂ ‘ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕਈ ਸੰਸਥਾਵਾਂ ਦੁਆਰਾ ਕੀਤੇ ਗਏ ਅਧਿਐਨਾਂ ਨੇ ਸੰਕੇਤ ਦਿੱਤਾ ਹੈ ਕਿ ਕਿਸ਼ੋਰ ਯੰਤਰਾਂ ਦੀ ਜ਼ਿਆਦਾ ਵਰਤੋਂ ਅਤੇ ਮਾੜੀ ਜੀਵਨ ਸ਼ੈਲੀ ਕਾਰਨ ਸਰੀਰਕ ਸਮੱਸਿਆਵਾਂ ਤੋਂ ਪੀੜਤ ਹਨ। MedPlus ਦੀ ਇੱਕ ਰਿਪੋਰਟ ਮੁਤਾਬਿਕ ਦੇਸ਼ ਵਿੱਚ ਸਿਰਫ਼ 10 ਫੀਸਦੀ ਬੱਚੇ ਹੀ ਪੂਰੀ ਨੀਂਦ ਲੈ ਪਾਉਂਦੇ ਹਨ। ਨੀਂਦ ਨਾ ਆਉਣ ਕਾਰਨ ਬੱਚਿਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਕੁੱਝ ਸਮਾਂ ਪਹਿਲਾਂ ਕੀਤੀ ਇੱਕ MedPlus ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸਕੂਲ ਜਾਣ ਵਾਲੇ 62 ਪ੍ਰਤੀਸ਼ਤ ਕਿਸ਼ੋਰਾਂ ਨੂੰ 6 ਘੰਟੇ ਤੋਂ ਘੱਟ ਨੀਂਦ ਆਉਂਦੀ ਹੈ। ਇਨ੍ਹਾਂ ਵਿੱਚੋਂ 32 ਫੀਸਦੀ ਬੱਚੇ ਹਨ ਜੋ 5 ਘੰਟੇ ਤੋਂ ਘੱਟ ਸੌਂਦੇ ਹਨ। ਅਧਿਐਨ ਮੁਤਾਬਿਕ ਬੱਚਿਆਂ ‘ਚ ਨੀਂਦ ਨਾ ਆਉਣ ਦੇ ਕਾਰਨ ਪਰਿਵਾਰਕ ਸਮੱਸਿਆਵਾਂ, ਭਿਆਨਕ ਸੁਪਨੇ, ਅਧਿਐਨ ਦਾ ਤਣਾਅ ਅਤੇ ਗੈਜੇਟਸ ਦੀ ਜ਼ਿਆਦਾ ਵਰਤੋਂ ਹੈ। ਨੀਂਦ ਦੀ ਕਮੀ ਕਾਰਨ ਬੱਚਿਆਂ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਗਿਆ ਹੈ।
ਮੋਟਾਪੇ ਦੀ ਸਮੱਸਿਆ ‘ਚ ਵਾਧਾ
ਹਾਰਵਰਡ ਟੀਐਚ ਚੈਨ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਮਾਜਿਦ ਇਜਾਤੀ ਨੇ ਕਿਸ਼ੋਰਾਂ ਦੀ ਜੀਵਨਸ਼ੈਲੀ ਅਤੇ ਮੋਟਾਪੇ ਦੇ ਸਬੰਧ ਵਿੱਚ ਪਿਛਲੇ 50 ਸਾਲਾਂ ਦਾ ਵਿਸਤ੍ਰਿਤ ਅਧਿਐਨ ਕੀਤਾ ਹੈ। ਜਿਸ ਦੇ ਅਨੁਸਾਰ, 2020 ਵਿੱਚ, ਦੁਨੀਆ ਭਰ ਵਿੱਚ ਲਗਭਗ 124 ਮਿਲੀਅਨ ਬੱਚੇ ਅਤੇ ਕਿਸ਼ੋਰ ਮੋਟਾਪੇ ਤੋਂ ਪੀੜਤ ਸਨ ਅਤੇ ਇਹ 1970 ਦੇ ਮੁਕਾਬਲੇ 10 ਗੁਣਾ ਵੱਧ ਹੈ। ਪ੍ਰੋਫੈਸਰ ਮਜੀਦ ਇਸ ਲਈ ਗੈਜੇਟਸ ਦੀ ਜ਼ਿਆਦਾ ਵਰਤੋਂ ਅਤੇ ਘੱਟ ਸਰੀਰਕ ਗਤੀਵਿਧੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ।
ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਵੱਧਦਾ ਹੈ ਖ਼ਤਰਾ
ਸਕਰੀਨ ਟਾਈਮਿੰਗ ਵੱਧਣ ਕਾਰਨ ਬੱਚਿਆਂ ਦੀਆਂ ਅੱਖਾਂ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪਾਰਕਲੈਂਡ ਹੈਲਥ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ ਦਸ ਸਾਲਾਂ ਵਿੱਚ ਕਿਸ਼ੋਰਾਂ ਵਿੱਚ ਐਨਕਾਂ ਦੀ ਜ਼ਰੂਰਤ ਵਿੱਚ 100 ਪ੍ਰਤੀਸ਼ਤ ਵਾਧਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਜਾਂ ਟੈਬਲੇਟ ਵਰਗੀਆਂ ਆਸ-ਪਾਸ ਦੀਆਂ ਚੀਜ਼ਾਂ ਨੂੰ ਲਗਾਤਾਰ ਦੇਖਣਾ ਵੀ ਇਸ ਦਾ ਮੁੱਖ ਕਾਰਨ ਹੈ। ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਸਕੂਲ ਜਾਣ ਵਾਲੇ ਲਗਭਗ 13 ਪ੍ਰਤੀਸ਼ਤ ਬੱਚੇ ਮਾਇਓਪਿਆ ਦੀ ਸਮੱਸਿਆ ਤੋਂ ਪੀੜਤ ਹਨ, ਜੋ ਕਿ ਦੂਰ ਦੀਆਂ ਚੀਜ਼ਾਂ ਨੂੰ ਸਾਫ਼ ਤੌਰ ‘ਤੇ ਵੇਖਣ ਦੇ ਯੋਗ ਨਹੀਂ ਹਨ।
ਨੀਂਦ ਦੀ ਗੁਣਵੱਤਾ ‘ਤੇ ਪ੍ਰਭਾਵ
ਹਾਰਵਰਡ ਹੈਲਥ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਿਸ਼ੋਰਾਂ ਨੂੰ ਹੁਣ ਦੋ ਦਹਾਕੇ ਪਹਿਲਾਂ ਨਾਲੋਂ ਬਹੁਤ ਘੱਟ ਨੀਂਦ ਆ ਰਹੀ ਹੈ। ਇਸ ਅਧਿਐਨ ਮੁਤਾਬਿਕ ਲਗਭਗ 50 ਫੀਸਦੀ ਬੱਚੇ 7 ਘੰਟੇ ਤੋਂ ਘੱਟ ਨੀਂਦ ਲੈਣ ਦੇ ਯੋਗ ਹੁੰਦੇ ਹਨ। ਬੱਚਿਆਂ ਦੇ ਸੌਣ ਦਾ ਸਮਾਂ ਹੀ ਨਹੀਂ ਘਟਿਆ ਹੈ, ਸਗੋਂ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਕਿਉਂਕਿ ਮੋਬਾਈਲ ਆਦਿ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਦਿਮਾਗ ‘ਤੇ ਅਸਰ ਪਾਉਂਦੀ ਹੈ, ਜਿਸ ਕਾਰਨ ਨੀਂਦ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ।