[gtranslate]

ਏਅਰਲਾਈਨਜ਼ ਨੇ ਅਦਾਕਾਰਾ ਪੂਜਾ ਹੇਗੜੇ ਨਾਲ ਕੀਤਾ ਦੁਰਵਿਵਹਾਰ, ਟਵੀਟ ਕਰ ਕਿਹਾ – ‘ਮੈਨੂੰ ਫਲਾਈਟ ਸਟਾਫ ਨੇ ਦਿੱਤੀ ਧਮਕੀ’

pooja hegre tweeted and said

ਬਾਲੀਵੁੱਡ ਅਭਿਨੇਤਰੀ ਪੂਜਾ ਹੇਗੜੇ ਨੇ ਇੰਡੀਗੋ ਏਅਰਲਾਈਨਜ਼ ਖਿਲਾਫ ਮਾੜੇ ਵਿਵਹਾਰ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਸਬੰਧੀ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਪੂਜਾ ਨੇ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਪੂਜਾ ਹੇਗੜੇ ਨੇ ਇੱਕ ਟਵੀਟ ਵਿੱਚ ਲਿਖਿਆ, ‘ਇੰਡੀਗੋ ਏਅਰਲਾਈਨ ਦੇ ਇੱਕ ਸਟਾਫ ਮੈਂਬਰ ਵਿਪੁਲ ਨਕਾਸੇ ਨੇ ਮੁੰਬਈ ਤੋਂ ਉਡਾਣ ਭਰਦੇ ਸਮੇਂ ਸਾਡੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਉਹ ਬਹੁਤ ਹੀ ਰੁੱਖੇ, ਬੇਸਮਝ ਅਤੇ ਹੰਕਾਰੀ ਲਹਿਜੇ ਵਿੱਚ ਬੋਲਿਆ। ਉਸ ਨੇ ਧਮਕੀਆਂ ਦਿੱਤੀਆਂ ਜੋ ਬਹੁਤ ਦੁਖਦ ਗੱਲ ਹੈ। ਆਮ ਤੌਰ ‘ਤੇ ਮੈਂ ਅਜਿਹੀਆਂ ਚੀਜ਼ਾਂ ‘ਤੇ ਟਵੀਟ ਨਹੀਂ ਕਰਦੀ ਪਰ ਇਹ ਸੱਚਮੁੱਚ ਭਿਆਨਕ ਸੀ। ਪੂਜਾ ਹੇਗੜੇ ਨੇ ਆਪਣੇ ਟਵੀਟ ‘ਚ ਇੰਡੀਗੋ ਏਅਰਲਾਈਨਜ਼ ਨੂੰ ਵੀ ਟੈਗ ਕੀਤਾ ਹੈ।

 

ਜਿਵੇਂ ਹੀ ਪੂਜਾ ਹੇਗੜੇ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੰਡੀਗੋ ਖਿਲਾਫ ਟਵੀਟ ਕੀਤਾ, ਇੰਡੀਗੋ ਨੇ ਤੁਰੰਤ ਉਸ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗ ਲਈ। ਇੰਡੀਗੋ ਨਾਲ ਜੁੜੇ ਲੋਕਾਂ ਨੇ ਟਵੀਟ ਕੀਤਾ ਅਤੇ ਲਿਖਿਆ, ‘ਮਿਸ ਹੇਗੜੇ, ਸਾਨੂੰ ਤੁਹਾਡੇ ਅਨੁਭਵ ਲਈ ਅਫ਼ਸੋਸ ਹੈ, ਅਸੀਂ ਤੁਰੰਤ ਤੁਹਾਡੇ ਨਾਲ ਜੁੜਦੇ ਹਾਂ, ਕਿਰਪਾ ਕਰਕੇ ਸਾਨੂੰ ਸੰਪਰਕ ਨੰਬਰ ਦੇ ਨਾਲ ਆਪਣਾ ਨੰਬਰ ਭੇਜੋ।’

 

Likes:
0 0
Views:
238
Article Categories:
Entertainment

Leave a Reply

Your email address will not be published. Required fields are marked *