ਪੁਲਿਸ ਕ੍ਰਾਈਸਟਚਰਚ ਦੇ ਇੱਕ ਪ੍ਰਾਇਮਰੀ ਸਕੂਲ ਦੇ ਬਾਹਰ ਲੱਗੀ ਸ਼ੱਕੀ ਅੱਗ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਦੀ ਤਸਵੀਰ ਜਾਰੀ ਕਰ ਪਛਾਣ ਕਰਨ ਲਈ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਅੱਗ ਕ੍ਰਿਸਮਸ ਵਾਲੇ ਦਿਨ ਮਾਇਰਹਾਉ ਪ੍ਰਾਇਮਰੀ ਸਕੂਲ ਵਿੱਚ ਲੱਗੀ ਸੀ।
ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ “ਸਾਡਾ ਮੰਨਣਾ ਹੈ ਕਿ ਉਹ ਸਾਡੀ ਚੱਲ ਰਹੀ ਜਾਂਚ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ,”
ਪੁਲਿਸ ਨੇ ਅੱਗੇ ਕਿਹਾ ਕਿ “ਜੇਕਰ ਇਹ ਤੁਸੀਂ ਹੋ, ਜਾਂ ਤੁਸੀਂ ਜਾਣਦੇ ਹੋ ਕਿ ਇਹ ਕੌਣ ਹੈ, ਤਾਂ ਪੁਲਿਸ ਨਾਲ 105 ‘ਤੇ ਔਨਲਾਈਨ ਜਾਂ ਫ਼ੋਨ ਰਾਹੀਂ ਸੰਪਰਕ ਕਰੋ ਅਤੇ ਫਾਈਲ ਨੰਬਰ: 241227/6639 ਦਾ ਹਵਾਲਾ ਦਿਓ।”
ਜਾਣਕਾਰੀ ਗੁਮਨਾਮ ਤੌਰ ‘ਤੇ ਕ੍ਰਾਈਮ ਸਟੌਪਰਸ ਦੁਆਰਾ 0800 555 111 ਜਾਂ www.crimestoppers-nz.org ‘ਤੇ ਵੀ ਦਿੱਤੀ ਜਾ ਸਕਦੀ ਹੈ।