ਪੁਲਿਸ ਨੇ ਹਾਕਸ ਬੇ ਵਿੱਚ ਇੱਕ ਜਾਂਚ ਤੋਂ ਬਾਅਦ 20 ਤੋਂ ਵੱਧ ਹਥਿਆਰ, ਸੈਂਕੜੇ ਗੋਲੀਆਂ ਬਾਰੂਦ ਅਤੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਸਾਰਜੈਂਟ ਕ੍ਰਿਸ ਪੇਨੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਨੇਪੀਅਰ ਵਿੱਚ ਟੈਨਰੀ ਰੋਡ ਉੱਤੇ ਸਥਿਤ ਇੱਕ ਘਰ ਵਿੱਚ ਤਲਾਸ਼ੀ ਵਾਰੰਟ ਜਾਰੀ ਕੀਤੇ ਸੀ, ਜਾਂਚ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਪੇਨੇ ਨੇ ਕਿਹਾ ਕਿ ਹਥਿਆਰਬੰਦ ਟੀਮ ਸਾਵਧਾਨੀ ਵਜੋਂ ਤਾਇਨਾਤ ਕੀਤੀ ਗਈ ਸੀ ਅਤੇ ਤਲਾਸ਼ੀ ਵਾਰੰਟ ਜਾਰੀ ਹੋਣ ਦੇ ਦੌਰਾਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, “20 ਤੋਂ ਵੱਧ ਹਥਿਆਰ, ਅਤੇ ਸੈਂਕੜੇ ਰਾਊਂਡ ਅਸਲਾ ਜ਼ਬਤ ਕਰ ਲਿਆ ਗਿਆ ਹੈ ਅਤੇ ਹੁਣ ਉਹ ਸੁਰੱਖਿਅਤ ਪੁਲਿਸ ਦੇ ਕਬਜ਼ੇ ਵਿੱਚ ਹਨ। ਇਸ ਤੋਂ ਇਲਾਵਾ, ਮੈਥਾਮਫੇਟਾਮਾਈਨ, ਕੈਨਾਬਿਸ ਅਤੇ ਐਮਡੀਐਮਏ ਸਮੇਤ drugs ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਹੈ।” ਪੇਨੇ ਨੇ ਕਿਹਾ ਕਿ ਮਹੀਨਿਆਂ ਤੱਕ ਚੱਲੀ ਜਾਂਚ ਦੇ “ਸੰਗਠਿਤ ਅਪਰਾਧਿਕ ਸਮੂਹਾਂ ਨਾਲ ਸੰਬੰਧ ਹਨ” ਅਤੇ ਇੰਨ੍ਹਾਂ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਸਪਲਾਈ ਲੜੀ ਨੂੰ ਵਿਗਾੜਨਾ ਅਤੇ ਸਾਡੇ ਸਮਾਜਾਂ ਤੱਕ ਪਹੁੰਚਣ ਵਾਲੀਆਂ ਹੋਰ ਗੈਰਕਨੂੰਨੀ ਦਵਾਈਆਂ ਅਤੇ ਹਥਿਆਰਾਂ ਨੂੰ ਰੋਕਣਾ ਸੰਭਵ ਹੈ।’ ਇਸ ਦੌਰਾਨ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਮੈਥੰਫੈਟਾਮਾਈਨ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਵੀਰਵਾਰ, 21 ਅਕਤੂਬਰ ਨੂੰ ਨੇਪੀਅਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਾ ਪਏਗਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।