ਤਸਵੀਰ ‘ਚ ਦਿਖਾਈ ਦੇ ਰਹੀ ਕੁੜੀ ਦੀ ਨਿਊਜ਼ੀਲੈਂਡ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦਰਅਸਲ ਪੁਲਿਸ ਪਿਛਲੇ ਹਫ਼ਤੇ ਨੇਪੀਅਰ ਵਿੱਚ ਇੱਕ ਕਥਿਤ ਹਿੱਟ ਐਂਡ ਰਨ ਤੋਂ ਬਾਅਦ ਇਸ ਔਰਤ ਨੂੰ ਲੱਭਣ ਵਿੱਚ ਮਦਦ ਦੀ ਅਪੀਲ ਕਰ ਰਹੀ ਹੈ। ਪਿਛਲੇ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਇੱਕ ਘਟਨਾ ਵਾਪਰੀ ਸੀ ਜਦੋਂ ਵਿਅਟ ਐਵੇਨਿਊ ਪਤੇ ਦੇ ਸਾਹਮਣੇ ਇੱਕ ਮਾਜ਼ਦਾ ਅਸਟੀਨਾ ਕਾਰ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ ਸੀ।
ਕੁੜੀ ਮੌਕੇ ਤੋਂ ਫਰਾਰ ਹੋ ਗਈ ਸੀ ਪਰ ਇਸ ਮਗਰੋਂ ਗੱਡੀ ਡੌਕਰੀ ਐਵੇਨਿਊ ਨੇੜੇ ਮਿਲੀ ਸੀ। ਪੁਲਿਸ ਦਾ ਮੰਨਣਾ ਹੈ ਕਿ ਪੀੜਤ ਮਹਿਲਾ ਨੂੰ ਟੱਕਰ ਮਾਰਨ ਤੋਂ ਪਹਿਲਾਂ ਕਾਰ ਨੇ ਵਿਆਟ ਐਵੇਨਿਊ ਅਤੇ ਰੌਬਰਟਸ ਟੈਰੇਸ ‘ਤੇ ਖੜ੍ਹੇ ਇੱਕ ਹੋਰ ਵਾਹਨ ਨੂੰ ਟੱਕਰ ਮਾਰੀ ਸੀ। ਘਟਨਾ ਦੇ ਸਬੰਧ ਵਿੱਚ ਹੁਣ ਨਸਤਾਸ਼ੀਆ ਐਡਵਰਡਸ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ।