ਵੈਲਿੰਗਟਨ ਡਿਸਟ੍ਰਿਕਟ ਪੁਲਿਸ ਮੋਂਗਰੇਲ ਮੋਬ ਗੈਂਗ ਦੇ ਮੈਂਬਰ ਨੂੰ ਉਸਦੀ ਗ੍ਰਿਫਤਾਰੀ ਦੇ ਵਾਰੰਟ ਦੇ ਨਾਲ ਲੱਭਣ ਲਈ ਜਨਤਾ ਨੂੰ ਮਦਦ ਕਰਨ ਦੀ ਅਪੀਲ ਕਰ ਰਹੀ ਹੈ। ਸੈਮ ਮਰੇ ਨਾਮ ਦੇ ਇਸ ਵਿਅਕਤੀ ਦੇ ਚਿਹਰੇ ਅਤੇ ਗਰਦਨ ‘ਤੇ ਵਿਲੱਖਣ ਟੈਟੂ ਹਨ। ਮਰੇ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਫਾਈਲ ਨੰਬਰ 230203/0350 ਦੇ ਹਵਾਲੇ ਨਾਲ 105 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਇਸ ਵਿਅਕਤੀ ਨੂੰ ਦੇਖਦਾ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
