ਪੁਲਿਸ ਪਿਛਲੇ ਸਾਲ ਹੈੱਡ ਹੰਟਰਸ ਗੈਂਗ ਦੇ ਇੱਕ ਮੈਂਬਰ ਦੀ ਕਥਿਤ ਹੱਤਿਆ ਦੇ ਸਬੰਧ ‘ਚ 20 ਸਾਲਾ ਵਿਨੀ ਸਟੀਵਨ ਮਹੋਨੀ ਦੇ ਠਿਕਾਣੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕਰ ਰਹੀ ਹੈ। ਮਹੋਨੀ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਹਨ, ਜਿਸ ਵਿੱਚ ਇੱਕ ਕਤਲ ਦਾ ਦੋਸ਼ ਵੀ ਸ਼ਾਮਿਲ ਹੈ ਜੋ ਹਾਲ ਹੀ ਵਿੱਚ ਦਾਇਰ ਕੀਤਾ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਆਰਮਸਟ੍ਰਾਂਗ ਨੇ ਕਿਹਾ ਕਿ, “ਪੁਲਿਸ ਮਹੋਨੀ ਨੂੰ ਲੱਭਣ ਲਈ ਲਗਾਤਾਰ ਪੁੱਛਗਿੱਛ ਕਰ ਰਹੀ ਹੈ।” ਮਹੋਨੀ ਦੇ ਠਿਕਾਣੇ ਬਾਰੇ ਹੋਰ ਜਾਣਕਾਰੀ ਦੇਣ ਲਈ ਤੁਸੀਂ 105 ‘ਤੇ ਜਾਂ 0800 555 111 ‘ਤੇ ਕ੍ਰਾਈਮ ਸਟੌਪਰਸ ਰਾਹੀਂ ਅਗਿਆਤ ਤੌਰ ‘ਤੇ ਕਾਲ ਕਰ ਸਕਦੇ ਹੋ।
