ਵੈਲਿੰਗਟਨ ਪੁਲਿਸ ਨੇ ਹਾਲ ਹੀ ਦੇ ਓਪਰੇਸ਼ਨ ਟਰੰਪ ਕਾਰਡ ਤਹਿਤ ਦੋ ਵਿਅਕਤੀਆਂ ਦੀਆਂ 15 ਜਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਹੈ, ਇੱਕ ਸੰਗਠਿਤ ਚੋਰੀ ਦੀ ਰਿੰਗ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਪੁਲਿਸ ਕਾਰਵਾਈ ਵਿੱਚ। ਸਾਰਜੈਂਟ ਐਲੇਕਸ ਮੈਕਡੋਨਲਡ ਨੇ ਕਿਹਾ ਕਿ ਸੰਪੱਤੀ ਰਿਕਵਰੀ ਯੂਨਿਟ ਦੁਆਰਾ ਬਰਾਮਦ ਕੀਤੇ ਗਏ ਘਰਾਂ ਦੀ ਸੰਯੁਕਤ ਕੀਮਤ ਲੱਖਾਂ ਵਿੱਚ ਮੰਨੀ ਜਾਂ ਰਹੀ ਹੈ। ਸੰਪਤੀ ਰਿਕਵਰੀ ਯੂਨਿਟ ਨੇ ਪਿਛਲੇ ਹਫ਼ਤੇ ਵੈਲਿੰਗਟਨ ਹਾਈ ਕੋਰਟ ਵਿੱਚ ਰੋਕ ਦੇ ਹੁਕਮ ਵੀ ਲਾਗੂ ਕੀਤੇ ਸਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਾਇਦਾਦਾਂ ਵਿੱਚੋਂ 3000 ਤੋਂ ਵਧੇਰੇ ਚੋਰੀ ਦਾ ਸਮਾਨ ਬਰਾਮਦ ਹੋਇਆ ਹੈ।
ਇਨ੍ਹਾਂ ਆਈਟਮਾਂ ਵਿੱਚ 950 ਪਾਵਰ ਟੂਲ, 285 ਬਾਈਕਸ, 10 ਜੈਨਰੇਟਰ, 9 ਕੰਕਰੀਟ ਕਟਰ, 10 ਇਨਫੀਨਟੀ ਗੈਸ ਹੀਟਰ, 695 ਟੇਪਵੇਅਰ ਤੇ ਮਿਕਸਜ਼, 46 ਫਜੀਟਸੂ ਹੀਟ ਪੰਪ, 33 ਲੈਪਟਾਪ, 8 ਕੰਪਿਊਟਰ, 132 ਫਰੀਜਾਂ/ ਵਾਸ਼ਿੰਗ ਮਸ਼ੀਨਾਂ ਤੇ 27 ਈ-ਸਕੂਟਰ ਅਤੇ 2 ਬਾਥਸ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਇਹ ਸਾਮਾਨ ਰਿਹਾਇਸ਼ੀ ਜਾਇਦਾਦਾਂ ਅਤੇ 15 ਵਪਾਰਕ ਸਟੋਰੇਜ ਯੂਨਿਟਾਂ ਤੋਂ ਬਰਾਮਦ ਕੀਤਾ ਗਿਆ ਹੈ। ਵੈਲਿੰਗਟਨ ਡਿਸਟ੍ਰਿਕਟ ਕ੍ਰਿਮੀਨਲ ਇਨਵੈਸਟੀਗੇਸ਼ਨ ਮੈਨੇਜਰ ਡਿਟੈਕਟਿਵ ਇੰਸਪੈਕਟਰ ਜੌਨ ਵੈਨ ਡੇਨ ਹਿਊਵੇਲ ਨੇ ਕਿਹਾ ਕਿ ਸਟਾਫ ਨੇ ਪਹਿਲਾਂ ਕਦੇ ਵੀ ਇਸ ਪੈਮਾਨੇ ਦੀ ਚੋਰੀ ਦੇ ਸਾਮਾਨ ਦੀ ਰਿੰਗ ਨਹੀਂ ਦੇਖੀ ਹੈ।