ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅੱਜ ਵੈਨੂਓਮਾਟਾ ਵਿੱਚ ਇੱਕ ਆਦਮੀ ਨੂੰ ਗੋਲੀ ਮਾਰ ਦਿੱਤੀ ਹੈ, ਦਰਅਸਲ ਵਿਅਕਤੀ ਨੇ ਇੱਕ ਔਰਤ ਦੇ ਗਲੇ ‘ਤੇ ਇੱਕ ਚਾਕੂ ਲਗਾਇਆ ਹੋਇਆ ਸੀ ਅਤੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਿਹਾ ਸੀ। ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11.45 ਵਜੇ ਦੇ ਕਰੀਬ ਕੋਸਟ ਰੋਡ ਦੀ ਜਾਇਦਾਦ ਵਿੱਚ ਇੱਕ ਸ਼ੱਕੀ ਪਰਿਵਾਰਕ ਨੁਕਸਾਨ ਦੀ ਘਟਨਾ ਲਈ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਇੱਕ ਆਦਮੀ ਗੁੱਸੇ ਵਿੱਚ ਸੀ ਅਤੇ ਉਸਨੇ ਇੱਕ ਔਰਤ ਦੇ ਗਲੇ ‘ਤੇ ਚਾਕੂ ਲਗਾਇਆ ਹੋਇਆ ਸੀ।
ਵਿਅਕਤੀ ਔਰਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਦੁਪਹਿਰ 1 ਵਜੇ ਦੇ ਕਰੀਬ ਫਿਰ ਪੁਲਿਸ ਨੇ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਉਸਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਔਰਤ ਜ਼ਖਮੀ ਨਹੀਂ ਹੋਈ ਸੀ ਪਰ ਜੋ ਵਾਪਰਿਆ ਉਸ ਕਾਰਨ ਉਹ ਡਰ ਗਈ ਸੀ। ਹੁਣ ਕਈ ਜਾਂਚਾਂ ਚੱਲ ਰਹੀਆਂ ਹਨ ਅਤੇ ਮਾਮਲਾ ਸੁਤੰਤਰ ਪੁਲਿਸ ਕੰਡਕਟ ਅਥਾਰਟੀ ਨੂੰ ਵੀ ਭੇਜਿਆ ਗਿਆ ਹੈ।