Blenheim ‘ਚ ਇੱਕ ਜਵਾਕ ਨੂੰ ਇੱਕ ਬੰਦੂਕਧਾਰੀ ਵਿਅਕਤੀ ਵੱਲੋਂ ਬੰਧਕ ਬਣਾ ਕੇ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰਲਬਰੋ ਏਰੀਆ ਕਮਾਂਡਰ ਇੰਸਪੈਕਟਰ ਸਾਈਮਨ ਫੇਲਥਮ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬਾਅਦ ਪਾਰਕ ਟੈਰੇਸ ਸਥਿਤ ਘਰ ‘ਚ ਪੁਲਿਸ ਨੂੰ ਬੁਲਾਇਆ ਗਿਆ ਸੀ, ਜਦੋਂ ਇਕ ਵਿਅਕਤੀ ਬੰਦੂਕ ਲੈ ਕੇ ਆਇਆ ਸੀ। ਸ਼ਨੀਵਾਰ ਸ਼ਾਮ 5 ਵਜੇ ਤੋਂ ਠੀਕ ਬਾਅਦ, ਪੁਲਿਸ ਨੇ ਕਿਹਾ ਕਿ ਇੱਕ 44 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸ ਦੇਈਏ ਇਸ ਘਟਨਾ ਕਾਰਨ ਸੁਰਖਿਆ ਦੇ ਚਲਦਿਆਂ ਗੁਆਂਢੀਆਂ ਨੂੰ ਵੀ ਰਾਤ ਆਰਜੀ ਅਕੋਮੋਡੇਸ਼ਨ ਵਿੱਚ ਗੁਜਾਰਣੀ ਪਈ। “ਆਦਮੀ ਨੂੰ ਸ਼ਾਮ 4.35 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਇੱਕ ਬੱਚਾ ਜੋ ਆਦਮੀ ਦੇ ਨਾਲ ਘਰ ਦੇ ਅੰਦਰ ਸੀ, ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।