ਟੋਕੋਰੋਆ ਵਿੱਚ ਇੱਕ ਲੁੱਟ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਤਸਵੀਰ ਜਾਰੀ ਕਰ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। Tokoroa ‘ਚ ਇੱਕ ਸਟੋਰ ‘ਚ ਵੱਡੇ ਚਾਕੂ ਨਾਲ ਲੈਸ ਹੋ ਆਇਆ ਇੱਕ ਵਿਅਕਤੀ ਨਕਦੀ ਅਤੇ ਤੰਬਾਕੂ ਉਤਪਾਦ ਚੋਰੀ ਕਰ ਫ਼ਰਾਰ ਹੋ ਗਿਆ ਸੀ। ਹੁਣ ਪੁਲਿਸ ਨੇ ਇੱਕ ਵਿਅਕਤੀ ਦੀ ਇੱਕ ਫੋਟੋ ਜਾਰੀ ਕੀਤੀ ਹੈ ਜਿਸ ਬਾਰੇ ਉਹ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ।
ਡਿਟੈਕਟਿਵ ਸਾਰਜੈਂਟ ਨੀਲ ਸਾਂਡਰਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 9 ਵਜੇ ਟੋਕੋਰੋਆ ਦੇ ਬਾਲਮੋਰਲ ਡਰਾਈਵ ‘ਤੇ ਫੋਰ ਸਕੁਏਅਰ ‘ਚ ਇੱਕ ਵਿਅਕਤੀ ਦਾਖਲ ਹੋਇਆ ਅਤੇ ਦੋ ਸਟਾਫ ਮੈਂਬਰਾਂ ਨੂੰ ਵੱਡੇ ਚਾਕੂ ਨਾਲ ਧਮਕਾਇਆ। Det Srg Saunders ਨੇ ਕਿਹਾ ਕਿ ਵਿਅਕਤੀ ਨਕਦੀ ਅਤੇ ਸਿਗਰਟ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਰਾਹਤ ਵਾਲੀ ਗੱਲ ਹੈ ਕਿ ਸਟਾਫ ਮੈਂਬਰ ਸੁਰੱਖਿਅਤ ਹਨ।
ਪੁਲਿਸ ਹੁਣ ਤਸਵੀਰ ਵਾਲੇ ਵਿਅਕਤੀ ਨੂੰ ਜੋ ਵੀ ਪਛਾਣਦਾ ਹੈ, ਨੂੰ 105 ਰਾਹੀਂ ਜਾਂ 105.govt.nz ‘ਤੇ ਔਨਲਾਈਨ ਪੁਲਿਸ ਨਾਲ ਸੰਪਰਕ ਕਰਨ ਲਈ ਅਪੀਲ ਕਰ ਰਹੀ ਹੈ, ਫਾਈਲ ਨੰਬਰ 240420/8258 ਦਾ ਹਵਾਲਾ ਦਿੰਦੇ ਹੋਏ। ਵਿਕਲਪਕ ਤੌਰ ‘ਤੇ, 0800 555 111 ‘ਤੇ ਕ੍ਰਾਈਮ ਸਟੌਪਰਸ ਨਾਲ ਗੁਮਨਾਮ ਰੂਪ ਵਿੱਚ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।