ਆਕਲੈਂਡ ਵਿੱਚ ਇਲੈਕਟ੍ਰਿਕ ਸਾਈਕਲਾਂ ਅਤੇ ਸਕੂਟਰਾਂ ਦੀ ਕਥਿਤ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰੀ ਲਈ ਲੋੜੀਂਦੇ ਵਿਅਕਤੀ ਦਾ ਪਤਾ ਲਗਾਉਣ ਲਈ ਪੁਲਿਸ ਜਨਤਾ ਨੂੰ ਮਦਦ ਦੀ ਅਪੀਲ ਕਰ ਰਹੀ ਹੈ। 44 ਸਾਲਾ ਮਾਰਟਿਨ ਡਾਗ ਦੀਆਂ ਤਸਵੀਰਾਂ ਜਾਰੀ ਕਰ ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ, “ਅਸੀਂ ਹੁਣ ਉਸ ਨੂੰ ਲੱਭਣ ਵਿੱਚ ਸਹਾਇਤਾ ਲਈ ਭਾਈਚਾਰੇ ਤੋਂ ਮਦਦ ਮੰਗ ਰਹੇ ਹਾਂ।” ਜੋ ਵੀ ਵਿਅਕਤੀ ਡਾਗ ਨੂੰ ਦੇਖਦਾ ਹੈ, ਉਸ ਨੂੰ ਜਲਦੀ ਤੋਂ ਜਲਦੀ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
