ਇਸ ਸਮੇਂ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪੁਲਿਸ ਦਿਵਾਲੀ ਦੇ ਤਿਓਹਾਰ ਤੋਂ ਪਹਿਲਾਂ ਚੌਕਸ ਹੋ ਗਈ ਹੈ ਅਤੇ ਸ਼ਹਿਰ ਦੀਆਂ ਸੜਕਾਂ ‘ਤੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨਾਂ ਤੱਕ ਦਿਵਾਲੀ ਦਾ ਤਿਓਹਾਰ ਆ ਰਿਹਾ ਹੈ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਜਾ ਲੁੱਟ ਖੋਹ ਦੀ ਵਾਰਦਾਤ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦੇਈਏ ਇਸ ਦੌਰਾਨ ਭਾਰਤੀ ਭਾਈਚਾਰੇ ਦੇ ਲੋਕ ਸੋਨੇ ਦੇ ਗਹਿਣੇ ਆਦਿ ਪਾਕੇ ਘੁੰਮਦੇ ਅਕਸਰ ਦੇਖੇ ਜਾ ਸਕਦੇ ਹਨ ਅਤੇ ਦਿਵਾਲੀ ਮੌਕੇ ਸੋਨੇ ਦੇ ਗਹਿਿਣਆਂ ਦੀ ਕਾਫੀ ਖ੍ਰੀਦਾਰੀ ਵੀ ਕਰਦੇ ਹਨ, ਜਿਸ ਕਾਰਨ ਲੁੱਟਾਂ-ਖੋਹਾਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤੇ ਇਸੇ ਲਈ ਆਕਲੈਂਡ ਪੁਲਿਸ ਨੇ ਇਹ ਸ਼ਲਾਘਾਯੋਗ ਫੈਸਲਾ ਲਿਆ ਹੈ। ਅਹਿਮ ਗੱਲ ਹੈ ਕਿ ਮੌਜੂਦਾ ਸਮੇਂ ‘ਚ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰਾ ਵਿਦੇਸ਼ਾਂ ‘ਚ ਵੱਸਦਾ ਹੈ। ਉੱਥੇ ਹੀ ਜੇਕਰ ਨਿਊਜ਼ੀਲੈਂਡ ਗੱਲ ਕਰੀਏ ਤਾਂ ਇੱਥੇ ਵੀ ਭਾਰਤੀ ਵੱਡੀ ਗਿਣਤੀ ‘ਚ ਨੇ ਉੱਥੇ ਹੀ ਭਾਈਚਾਰੇ ਦੇ ਵੱਲੋਂ ਇੱਥੇ ਵੀ ਆਪਣੇ ਤਿਉਹਾਰ ਬੜੇ ਚਾਅ ਦੇ ਨਾਲ ਮਨਾਏ ਜਾਂਦੇ ਹਨ।
![Police put on extra patrols](https://www.sadeaalaradio.co.nz/wp-content/uploads/2024/10/WhatsApp-Image-2024-10-19-at-9.09.09-AM-950x534.jpeg)