ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਕਈ ਗਹਿਣਿਆਂ ਦੇ ਸਟੋਰਾਂ ਨੂੰ ਚੋਰਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਆਕਲੈਂਡ ਦੇ ਸ਼ਾਪਿੰਗ ਮਾਲਾਂ ਵਿੱਚ ਵੱਡੀ ਗਿਣਤੀ ‘ਚ ਮੁਲਾਜ਼ਮ ਤਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਧਿਕਾਰੀ ਪਿਛਲੇ ਤਿੰਨ ਹਫ਼ਤਿਆਂ ਵਿੱਚ ਪੂਰੇ ਸ਼ਹਿਰ ਵਿੱਚ ਘਟਨਾਵਾਂ ਦੀ ਇੱਕ ਲੜੀ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਗਹਿਣਿਆਂ ਦੇ ਸਟੋਰਾਂ ‘ਚ ਤੋੜ-ਭੰਨ, ਰਾਤੋ-ਰਾਤ ਚੋਰੀਆਂ ਦੀਆਂ ਵਾਰਦਾਤਾਂ ਸ਼ਾਮਿਲ ਹਨ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ 100 ਦੇ ਕਰੀਬ ਸ਼ਾਪਿੰਗ ਸੈਂਟਰਾਂ ‘ਚ ਪੁਲਿਸ ਨੂੰ ਪੈਦਲ ਗਸ਼ਤ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ “ਇਨ੍ਹਾਂ ਸਟੋਰਾਂ ‘ਤੇ ਕੰਮ ਕਰਨ ਵਾਲਾ ਸਟਾਫ ਸਿਰਫ ਆਪਣੀਆਂ ਨੌਕਰੀਆਂ ਕਰ ਰਿਹਾ ਹੈ, ਅਤੇ ਉਨ੍ਹਾਂ ਨੂੰ ਇਸ ਹਿੰਸਕ ਅਪਰਾਧ ਦੇ ਵਿਵਹਾਰ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਹੈ।”
![police 'out in force' at akl malls](https://www.sadeaalaradio.co.nz/wp-content/uploads/2024/04/WhatsApp-Image-2024-04-24-at-8.26.15-AM-950x534.jpeg)