ਅੱਜ ਦੇ ਮਹਿੰਗਾਈ ਵਾਲੇ ਦੌਰ ‘ਚ ਹਰ ਕੋਈ ਚੰਗੇ ਪੈਸੇ ਕਮਾ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਪਰ ਜੇਕਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ‘ਤੇ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ। ਪਹਿਲਾ ਜਿੱਥੇ ਕਈ ਗੁਣਾ ਜਿਆਦਾ ਤਨਖਾਹਾਂ ਤੇ ਭੱਤਿਆਂ ਕਾਰਨ ਨਰਸਾਂ ਤੇ ਆਮ ਲੋਕ ਆਸਟ੍ਰੇਲੀਆ ਵੱਲ ਖਿੱਚੇ ਜਾ ਰਹੇ ਸਨ ਹੁਣ ਨਿਊਜ਼ੀਲੈਂਡ ਪੁਲਿਸ ‘ਤੇ ਵੀ ਇਹ ਚੀਜਾਂ ਭਾਰੀ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਨਿਊਜ਼ੀਲੈਂਡ ਪੁਲਿਸ ਛੱਡ ਕੁਈਨਜ਼ਲੈਂਡ ਪੁਲਿਸ ‘ਚ ਭਰਤੀ ਹੋਏ ਕਾਂਸਟੇਬਲ ਡਿਓਨ ਨੈਲਸਨ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਇੱਥੇ ਤਨਖਾਹਾ ਦਾ ਕਾਫੀ ਫਰਕ ਹੈ ਇੱਥੇ ਪਹਿਲੇ ਸਾਲ ਦੇ ਕਾਂਸਟੇਬਲ ਨੂੰ $140,000 ਦੀ ਤਨਖਾਹ ਮਿਲਦੀ ਹੈ ਜਦਕਿ ਨਿਊਜ਼ੀਲੈਂਡ ‘ਚ ਇਹ ਸਿਰਫ $67,000 ਹੈ ਤੇ ਪੰਜ ਸਾਲ ਦੇ ਸਮੇਂ ਬਾਅਦ ਵੀ ਤਨਖਾਹ ਵੱਧਕੇ $83,000 ਹੀ ਪੁੱਜਦੀ ਹੈ। ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ;ਚ ਇਸ ਵੇਲੇ 250 ਦੇ ਕਰੀਬ ਪੁਲਿਸ ਅਸਾਮੀਆਂ ਖਾਲੀ ਹਨ ਤੇ ਬੀਤੇ ਹਫਤੇ ਹੀ 20 ਹੋਰ ਪੁਲਿਸ ਅਧਿਕਾਰੀਆਂ ਨੇ ਨੌਕਰੀ ਤੋਂ ਅਸਤੀਫਾ ਦਿੱਤਾ ਹੈ, ਜਿਨ੍ਹਾਂ ਵਿੱਚੋਂ ਬਹੁਤੇ ਆਸਟ੍ਰੇਲੀਆ ਜਾ ਰਹੇ ਹਨ।