ਤਸਵੀਰ ‘ਚ ਦਿਖਾਈ ਦੇ ਰਹੇ ਪਰਿਵਾਰ ਨੂੰ ਲੱਭਣ ਵਾਲੇ ਨੂੰ ਜਾ ਜਾਣਕਾਰੀ ਦੇਣ ਵਾਲੇ ਨੂੰ $80,000 ਦਾ ਇਨਾਮ ਦਿੱਤਾ ਜਾਵੇਗਾ। ਦਰਅਸਲ ਵਾਇਕਾਟੋ ਦੇ ਵਾਇਟੋਮੋ ਰਹਿੰਦੇ ਬੱਚੇ ਐਂਬਰ, ਮੇਵਰਿਕ ਤੇ ਜਾਇਡਾ ਫਿਲਿਪਸ ਆਪਣੇ ਪਿਤਾ ਟੋਮ ਫਿਲਿਪ ਨਾਲ ਘਰੋਂ ਨਿੱਕਲੇ ਸਨ ਪਰ ਵਾਪਸ ਨਹੀਂ ਪਰਤੇ। ਉੱਥੇ ਹੀ ਹੁਣ ਪੁਲਿਸ ਲਗਾਤਾਰ ਇੰਨਾਂ ਦੀ ਭਾਲ ਕਰ ਰਹੀ ਹੈ ਪਰ ਕੁੱਝ ਪਤਾ ਨਹੀਂ ਲੱਗ ਰਿਹਾ ਇਸੇ ਕਾਰਨ ਪੁਲਿਸ ਨੇ ਜਾਂਚ ‘ਚ ਮਦਦ ਕਰਨ ਵਾਲੇ ਵਿਅਕਤੀ ਨੂੰ $80,000 ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਬੱਚਿਆਂ ਦਾ ਪਿਓ ਟੋਮ ਫਿਲਿਪ ਖੁਦ ਵੀ ਇੱਕ ਮਾਮਲੇ ਵਿੱਚ ਹਿੰਸਕ ਲੁੱਟ, ਜਖਮੀ ਕਰਨ ਦੇ ਦੋਸ਼ ਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੈ।