ਪੁਲਿਸ ਨੇ ਤਸਵੀਰ ‘ਚ ਦਿਖਾਈ ਦੇ ਰਹੀ ਮਾਰਲਬਰੋ ਦੀ ਲਾਪਤਾ ਔਰਤ ਜੈਸਿਕਾ ਬੋਇਸ ਨਾਲ ਸਬੰਧਿਤ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ $100,000 ਇਨਾਮ ਵੱਜੋਂ ਦੇਣ ਦਾ ਇੱਕ ਵੱਡਾ ਐਲਾਨ ਕੀਤਾ ਹੈ। ਮੰਗਲਵਾਰ ਰਾਤ ਨੂੰ ਪੁਲਿਸ ਨੇ ਜਨਤਕ ਤੌਰ ‘ਤੇ ਇਹ ਵੱਡਾ ਐਲਾਨ ਕੀਤਾ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਸੀਆਰਨ ਸਲੋਅਨ ਨੇ ਵੀ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਿਪੋਰਟਾਂ ਮੁਤਾਬਿਕ ਬੌਇਸ 27 ਸਾਲ ਦੀ ਸੀ ਜਦੋਂ ਉਹ ਬਲੇਨਹਾਈਮ ਦੇ ਨੇੜੇ ਰੇਨਵਿਕ ਤੋਂ 19 ਮਾਰਚ 2019 ਨੂੰ ਲਾਪਤਾ ਹੋ ਗਈ ਸੀ। ਅਕਤੂਬਰ 2019 ਵਿੱਚ ਕੇਸ ਨੂੰ ਰਸਮੀ ਤੌਰ ‘ਤੇ ਕਤਲ ਦੀ ਜਾਂਚ ਲਈ ਅੱਪਗ੍ਰੇਡ ਕੀਤਾ ਗਿਆ ਸੀ। ਪਰ ਉਸ ਦਾ ਹੁਣ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਮਾਮਲੇ ਨਾਲ ਸਬੰਧਿਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 0800 ਕੋਲਡ ਕੇਸ (0800 2653 2273) ‘ਤੇ ਜਾਂਚ ਟੀਮ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।
