ਪੱਛਮੀ ਤੱਟ ‘ਤੇ ਭਾਰੀ ਮੀਂਹ ਦੇ ਬਾਅਦ ਪੁਲਿਸ ਲੋਕਾਂ ਨੂੰ ਵਾਈਮਾਕਰੀਰੀ ਨਦੀ ਦੇ ਤੱਟ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੀ ਹੈ। ਵੈਸਟਲੈਂਡ ‘ਚ ਹੜ੍ਹਾਂ ਦੀ ਸਥਿੱਤੀ ਨੂੰ ਦੇਖਦਿਆਂ ਪਹਿਲਾਂ ਹੀ ਸ਼ੁੱਕਰਵਾਰ ਨੂੰ ਐਮਰਜੈਂਸੀ ਜਾਰੀ ਕੀਤੀ ਗਈ ਸੀ। ਉੱਥੇ ਹੀ ਹੁਣ ਪੁਲਿਸ ਚਿਤਾਵਨੀ ਦੇ ਰਹੀ ਹੈ ਕਿ ਕੈਂਟਰਬਰੀ ਵਿੱਚ ਵਾਈਮਾਕਰੀਰੀ ਨਦੀ ਤੋਂ ਦੂਰ ਰਹਿਆ ਜਾਵੇ। ਉਨ੍ਹਾਂ ਕਿਹਾ ਕਿ ਦਰਿਆ ਦੇ ਕਿਨਾਰੇ ਤੋਂ ਬਾਹਰ ਕਿਸੇ ਨੂੰ ਕੋਈ ਖਤਰਾ ਨਹੀਂ ਹੈ।
