ਇਸ ਮਹੀਨੇ ਦੇ ਸ਼ੁਰੂ ਵਿੱਚ ਗੋਰ ਵਿੱਚ ਇੱਕ ਗਲੀ ਵਿੱਚ ਇੱਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟਾਂ ਨਾਲ ਪਾਏ ਜਾਣ ਤੋਂ ਬਾਅਦ ਇੱਕ ਪੁਲਿਸ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਿਸ ਦੀ ਉਮਰ 50 ਸਾਲ ਦੇ ਕਰੀਬ ਹੈ ਉਹ ਬੁੱਧਵਾਰ 1 ਨਵੰਬਰ ਦੀ ਸਵੇਰ ਨੂੰ ਡੈਂਟਨ ਸੇਂਟ ਅਤੇ ਹੋਕੋਨੂਈ ਡਾ ਦੇ ਚੌਰਾਹੇ ‘ਤੇ ਮਿਲਿਆ ਸੀ। ਇਹ ਵਿਅਕਤੀ ਰਾਤ ਕਰੀਬ 10.45 ਵਜੇ ਘਰ ਜਾਣ ਲਈ ਪੋਮੋਨਾ ਸੇਂਟ ਤੋਂ ਨਿਕਲਿਆ ਸੀ ਅਤੇ ਸਵੇਰੇ 4.45 ਵਜੇ ਦੇ ਕਰੀਬ ਗੰਭੀਰ ਹਾਲਤ ਵਿੱਚ ਮਿਲਿਆ ਸੀ। ਪੁਲਿਸ ਨੇ ਆਮ ਲੋਕਾਂ ਨੂੰ ਵੀ ਇਸ ਮਾਮਲੇ ‘ਚ ਮਦਦ ਕਰਨ ਦੀ ਅਪੀਲ ਕੀਤੀ ਹੈ।
![police investigating after man found](https://www.sadeaalaradio.co.nz/wp-content/uploads/2023/11/301c5099-f56b-4a2a-bba9-879c5a70ca28-950x534.jpg)