ਮੈਲਬੋਰਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ ਇੱਥੇ ਇੱਕ 19 ਸਾਲਾ ਕੇਸੀ ਨਾਮ ਦੀ ਕੁੜੀ ਆਪਣੀ ਕਾਰ ਸਮੇਤ ਹੀ ਚੋਰੀ ਹੋਈ ਹੈ। ਦੱਸ ਦੇਈਏ ਇਹ ਕੁੜੀ ਕਾਰ ਚੋਰੀ ਦੇ ਸਮੇਂ ਕਾਰ ‘ਚ ਸਵਾਰ ਸੀ। ਇਹ ਮਾਮਲਾ ਮੈਲਬੋਰਨ ਦੇ ਬਰੇਬਰੁੱਕ ਦੀ ਚਿਉਟਨ ਸਟਰੀਟ ਦਾ ਹੈ। ਕੁੜੀ ਆਪਣੀ ਅੰਕਲ ਦੀ ਕਾਰ ‘ਚ ਸਵਾਰ ਸੀ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਪਹਿਲਾਂ ਸਭ ਨੂੰ ਲੱਗਿਆ ਸੀ ਕਿ ਸ਼ਾਇਦ ਕੁੜੀ ਅਗਵਾਹ ਹੋ ਗਈ ਹੈ। ਜਦੋਂ ਚੋਰ ਕਾਰ 100 ‘ਤੇ ਭਜਾ ਰਿਹਾ ਸੀ ਤਾ ਕੁੜੀ ਨੇ ਉਸਨੂੰ ਹੋਲੀ ਕਰਨ ਲਈ ਕਿਹਾ ਜਦੋਂ ਚੋਰ ਨੇ ਮਨਾਂ ਕੀਤਾ ਤਾ ਕੁੜੀ ਨੇ ਛਾਲ ਮਾਰਨ ਦੀ ਗੱਲ ਆਖੀ ਫਿਰ ਚੋਰ ਨੇ ਕਾਰ ਰੋਕੀ ਅਤੇ ਕੁੜੀ ਉੱਤਰ ਗਈ। ਫਿਲਹਾਲ ਪੁਲਿਸ ਨੇ ਕਾਰ ਤਾਂ ਬਰਾਮਦ ਕਰ ਲਈ ਹੈ, ਪਰ ਚੋਰ ਦੀ ਭਾਲ ਅਜੇ ਵੀ ਜਾਰੀ ਹੈ।