ਆਕਲੈਂਡ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਬੀਤੀ ਰਾਤ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਚੋਰੀ ਦੌਰਾਨ ਕਰਮਚਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਬੰਦ ਕਮਰੇ ‘ਚ ਪਨਾਹ ਲਈ ਸੀ। ਨਿਊਮਾਰਕੇਟ ਦੇ ਬ੍ਰੌਡਵੇਅ ‘ਤੇ ਸਟੋਰ ‘ਤੇ ਛੇ ਲੁਟੇਰਿਆਂ ਨੇ ਰਾਤ 8.55 ਵਜੇ ਦੇ ਕਰੀਬ ਹਮਲਾ ਕੀਤਾ ਸੀ। ਜਾਸੂਸ ਸਾਰਜੈਂਟ ਜੋਸੇਫ ਨਿਉਪੋਪੋ ਨੇ ਕਿਹਾ ਕਿ ਘਟਨਾ ਦੀ ਜਾਂਚ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਫੋਟੋ ਜਾਰੀ ਕੀਤੀ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਨੇ ਆਪਣੇ ਮੂੰਹ ਨਕਾਬ ਨਾਲ ਢੱਕੇ ਹੋਏ ਸੀ।
“ਅਪਰਾਧੀਆਂ ਨੇ ਅਲਮਾਰੀਆਂ ‘ਚੋਂ ਸਮਾਨ ਕੱਢਣ ਲਈ ਹਥੌੜੇ ਅਤੇ ਟਾਇਰ ਆਇਰਨ ਦੀ ਵਰਤੋਂ ਕੀਤੀ ਅਤੇ ਵੱਡੀ ਮਾਤਰਾ ਵਿੱਚ ਗਹਿਣੇ ਚੋਰੀ ਕਰ ਇੱਕ ਹੋਰ ਕਾਰ ਚੋਰੀ ਕਰ ਉੱਥੋਂ ਫ਼ਰਾਰ ਹੋ ਗਏ। ਨੂਈਪੋਪੋ ਨੇ ਕਿਹਾ ਇਸ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਕਾਰ ਨੂੰ “ਥੋੜ੍ਹੀ ਦੂਰੀ ‘ਤੇ ਛੱਡ ਦਿੱਤਾ ਗਿਆ ਸੀ” ਜਿਸ ‘ਚ ਕੁੱਝ ਚੋਰੀ ਹੋਇਆ ਸਾਮਾਨ ਵੀ ਪਿਆ ਸੀ।