ਆਕਲੈਂਡ ਦੇ ਗਲੇਨ ਇਨਸ ਵਿੱਚ “ਸ਼ੱਕੀ ਗਤੀਵਿਧੀ” ਦੀ ਰਿਪੋਰਟ ਤੋਂ ਬਾਅਦ ਅਤੇ ਕਈ ਹਥਿਆਰਾਂ ਅਤੇ 70 ਗ੍ਰਾਮ ਮੈਥਾਮਫੇਟਾਮਾਈਨ ਦੀ ਬਰਾਮਦਗੀ ਦੇ ਵਿਚਕਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਦਿਨ ਕਰੀਬ 2.25 ਵਜੇ ਪੁਲਿਸ ਨੂੰ ਬੁਲਾਇਆ ਗਿਆ ਸੀ ਜਦੋਂ ਦੋ ਵਿਅਕਤੀਆਂ ਨੂੰ ਫਰਿੰਗਡਨ ਸਟ੍ਰੀਟ ‘ਤੇ “ਸ਼ੱਕੀ ਢੰਗ ਨਾਲ ਕੰਮ ਕਰਦੇ” ਦੇਖਿਆ ਗਿਆ ਸੀ। ਸੀਨੀਅਰ ਸਾਰਜੈਂਟ ਮੇਗਨ ਡਾਲਟਨ ਨੇ ਕਿਹਾ ਕਿ ਉਨ੍ਹਾਂ ਕੋਲ ਹਥਿਆਰ ਹੋਣ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਨੇ ਦੋ ਵਾਹਨਾਂ ਨੂੰ ਦੇਖਿਆ ਸੀ ਜੋ ਇਕੱਠੇ ਸਫ਼ਰ ਕਰ ਰਹੇ ਸਨ। ਫਿਰ ਇੱਕ ਵਾਹਨ ਵਿੱਚ ਸ਼ਾਟਗਨ ਦੇ ਖੋਲ ਮਿਲੇ ਸਨ, ਅਤੇ ਇੱਕ 22 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦੂਜੀ ਗੱਡੀ ਫਿਰ ਜੈਲੀਕੋਈ ਰੋਡ ‘ਤੇ ਛੱਡੀ ਹੋਈ ਮਿਲੀ ਸੀ। ਜਿੱਥੇ ਇੱਕ 29 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਇੱਕ 0.22 ਹੈਂਡਗਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੂੰ ਚੋਰੀ ਹੋਈ ਕਾਰ ਵਿੱਚੋ “ਦੋ ਲੋਡ ਕੀਤੇ ਸਾਨ-ਆਫ ਸ਼ਾਟਗਨ, ਦੋ ਕੱਟ-ਡਾਊਨ ਬੋਲਟ ਐਕਸ਼ਨ ਰਾਈਫਲ ਅਤੇ ਇੱਕ ਪਿਸਤੌਲ ਦੇ ਨਾਲ-ਨਾਲ ਹੋਰ ਹਥਿਆਰਾਂ ਦੇ ਹਿੱਸੇ ਅਤੇ ਗੋਲਾ ਬਾਰੂਦ ਮਿਲਿਆ ਸੀ।” ਡਾਲਟਨ ਨੇ ਕਿਹਾ: “ਪੁਲਿਸ ਨੇ ਵਾਹਨ ਵਿੱਚ ਲਗਭਗ 70 ਗ੍ਰਾਮ ਮੈਥਾਮਫੇਟਾਮਾਈਨ ਵੀ ਲੱਭੀ ਹੈ।” 22 ਸਾਲਾ ਵਿਅਕਤੀ ‘ਤੇ ਗੈਰਕਾਨੂੰਨੀ ਢੰਗ ਨਾਲ ਅਸਲਾ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ 2 ਸਤੰਬਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ। ਜਦਕਿ 29 ਸਾਲਾ ਵਿਅਕਤੀ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚ ਹਥਿਆਰ ਰੱਖਣ, ਮੈਥਾਮਫੇਟਾਮਾਈਨ ਦੀ ਸਪਲਾਈ ਕਰਨ ਅਤੇ ਚੋਰੀ ਕਰਨ ਦੇ ਸੱਤ ਦੋਸ਼ ਸ਼ਾਮਿਲ ਹਨ। ਉਸ ਨੂੰ ਬੀਤੇ ਦਿਨ ਹੀ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।