ਪਿਛਲੇ ਹਫਤੇ ਬੇ ਆਫ ਪਲੈਂਟੀ ਨਦੀ ‘ਚ ਇੱਕ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੁਲਿਸ ਨੇ ਇਸ ਹਾਦਸੇ ਦੇ ਤਕਰੀਬਨ 6 ਦਿਨ ਬਾਅਦ ਇੱਕ ਵਿਅਕਤੀ ਦੀ ਲਾਸ਼ ਦਾ ਪਤਾ ਲਗਾਇਆ ਹੈ। ਇੱਕ ਵਾਹਨ 4 ਅਕਤੂਬਰ ਨੂੰ, ਟੌਰੰਗਾ ਪੁਲ ਦੇ ਦੱਖਣ ਵੱਲ ਲਗਭਗ 2.5 ਕਿਲੋਮੀਟਰ ਦੂਰ, ਸਟੇਟ ਹਾਈਵੇਅ 2 ਤੋਂ ਓਪੋਟਿਕੀ ਦੀ ਵਾਇਓਕਾ ਨਦੀ ਵਿੱਚ ਡਿੱਗ ਗਿਆ ਸੀ।
ਸੀਨੀਅਰ ਸਾਰਜੈਂਟ ਰਿਚਰਡ ਮਿਲਰ ਨੇ ਵੀਰਵਾਰ ਨੂੰ ਕਿਹਾ ਕਿ, “ਵਾਹਨ ਅਸਲ ਹਾਦਸੇ ਵਾਲੀ ਥਾਂ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਦੁਪਹਿਰ 12:05 ਵਜੇ ਪੀੜਤ ਵਾਹਨ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਸਫਲਤਾਪੂਰਵਕ ਬਾਹਰ ਕੱਢਿਆ ਗਿਆ।” ਫਿਲਹਾਲ ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।