ਐਤਵਾਰ ਸਵੇਰੇ ਪਿਕਟਨ ਦੇ ਦੱਖਣ ‘ਚ SH1 ‘ਤੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਵੇਰੇ 7.30 ਵਜੇ ਦੇ ਕਰੀਬ ਮਾਊਂਟ ਪਲੇਸੈਂਟ ਵਿਖੇ ਇੱਕ ਰੈਫ੍ਰਿਜਰੇਟਿਡ ਮਾਲ ਟਰੱਕ ਅਤੇ ਇੱਕ ਵੈਨ ਵਿਚਕਾਰ ਹੋਇਆ ਹੈ। ਸੜਕ ਥੋੜੇ ਸਮੇਂ ਲਈ ਬੰਦ ਰਹੇਗੀ ਉੱਥੇ ਹੀ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਮੌਜੂਦ ਹਨ। ਇਸ ਹਾਦਸੇ ਸਬੰਧੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਇੱਕ ਸਾਲ ਤੋਂ ਘੱਟ ਉਮਰ ਦਾ ਬੱਚਾ ਵੀ ਸ਼ਾਮਿਲ ਸੀ।
ਇਸ ਇਲਾਵਾ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਵੈਲਿੰਗਟਨ ਹਸਪਤਾਲ ਲਿਜਾਇਆ ਗਿਆ। ਮਰਨ ਵਾਲੇ ਸਾਰੇ ਸੱਤ ਲੋਕ ਦੋ ਜ਼ਖ਼ਮੀਆਂ ਦੇ ਨਾਲ ਵੈਨ ਵਿੱਚ ਸਫ਼ਰ ਕਰ ਰਹੇ ਸਨ। ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।