ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ 2025 ਵਿੱਚ ਆਪਣੇ ਇਕਰਾਰਨਾਮੇ ਦੇ (ਕਾਰਜਕਾਲ ਸਮਾਪਤ ਹੋਣ ਮਗਰੋਂ ) ਅੰਤ ਵਿੱਚ ਪੁਲਿਸ ਮਹਿਕਮੇ ਤੋਂ Retirement ਲੈ ਲੈਣਗੇ। ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕੋਸਟਰ ਦਾ ਕਾਰਜਕਾਲ 2 ਅਪ੍ਰੈਲ 2025 ਨੂੰ ਖਤਮ ਹੋ ਜਾਵੇਗਾ। ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ ਕਾਹਿਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਦੇ “ਲੰਬੇ ਅਤੇ ਕੀਮਤੀ ਕੈਰੀਅਰ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ।” ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਦੀ ਨਿਯੁਕਤੀ ਕੋਵਿਡ -19 ਦੇ ਪ੍ਰਕੋਪ ਦੌਰਾਨ ਹੋਈ ਸੀ। ਕੋਸਟਰ ਨੂੰ ਗਵਰਨਰ-ਜਨਰਲ ਦੁਆਰਾ ਅਪ੍ਰੈਲ 2020 ਵਿੱਚ ਮਾਈਕ ਬੁਸ਼ ਤੋਂ ਬਾਅਦ ਅਹੁਦਾ ਸੰਭਾਲਦੇ ਹੋਏ ਪੰਜ ਸਾਲ ਦੀ ਮਿਆਦ ਲਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
![](https://www.sadeaalaradio.co.nz/wp-content/uploads/2024/07/WhatsApp-Image-2024-07-27-at-7.54.49-AM-950x534.jpeg)