ਗ੍ਰੀਨ ਪਾਰਟੀ ਦੀ ਆਗੂ ਤੇ ਸਾਬਕਾ MP ਗੋਲਰਿਜ਼ ਗਹਿਰਮਨ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ| ਜਿੱਥੇ ਬੀਤੇ ਦਿਨ ਗਹਿਰਮਨ ਨੂੰ ਅਸਤੀਫਾ ਦੇਣਾ ਪਿਆ ਸੀ, ਉੱਥੇ ਹੀ ਹੁਣ ਪੁਲਿਸ ਨੇ ਉਨ੍ਹਾਂ ‘ਤੇ ਦੋਸ਼ ਦਾਇਰ ਕੀਤੇ ਹਨ| ਇੰਨਾਂ ਹੀ ਨਹੀਂ ਪੁਲਿਸ ਉਨ੍ਹਾਂ ਦੇ ਘਰ ਵੀ ਪਹੁੰਚੀ ਸੀ| ਰਿਪੋਰਟਾਂ ਅਨੁਸਾਰ ਗਹਿਰਮਨ ਨੂੰ 1 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਏਗਾ .
