ਨਿਊਜ਼ੀਲੈਂਡ ‘ਚ ਚੋਰਾਂ ਨੂੰ ਨੱਥ ਪਾਉਣ ‘ਚ ਪੁਲਿਸ ਵੀ ਨਕਾਮ ਨਜ਼ਰ ਆ ਰਹੀ ਹੈ। ਹੁਣ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਇੱਕ ਵਿਅਕਤੀ ਨੇ ਸ਼ਨੀਵਾਰ ਸਵੇਰੇ ਕ੍ਰਾਈਸਟਚਰਚ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਕਾਰ ਚੋਰੀ ਕੀਤੀ ਹੈ। ਵਿਅਕਤੀ ਇੱਕ ਅਧਿਕਾਰੀ ਦੀ ਆਈਡੀ ਦੇ ਨਾਲ ਫਰਾਰ ਹੈ। ਇੰਨ੍ਹਾ ਹੀ ਨਹੀਂ ਇਸਦਾ ਪਿੱਛਾ ਕਰ ਰਹੀਆਂ ਪੁਲਿਸ ਦੀਆਂ ਦੋ ਹੋਰ patrolling ਕਾਰਾਂ ਵੀ ਆਪਸ ਵਿੱਚ ਟਕਰਾ ਗਈਆਂ।
ਪੁਲਿਸ ਨੇ ਦੱਸਿਆ ਕਿ ਚੋਰੀ ਹੋਈ ਕਾਰ ਦਾ ਥੋੜ੍ਹੇ ਸਮੇਂ ਲਈ ਹੋਰ ਯੂਨਿਟਾਂ ਨੇ ਪਿੱਛਾ ਕੀਤਾ ਸੀ, ਪਰ ਉਹ ਚੋਰ ਨੂੰ ਫੜਨ ਅਤੇ ਕਾਰ ਨੂੰ ਰੋਕਣ ‘ਚ ਅਸਫਲ ਰਹੇ। ਜਦਕਿ ਪਿੱਛੇ ਦੌਰਾਨ ਰਿਕਕਾਰਟਨ ਵਿੱਚ ਸਟ੍ਰਾਵਨ ਰੋਡ ਅਤੇ ਰਾਟਾ ਸਟਰੀਟ ਦੇ ਚੌਰਾਹੇ ‘ਤੇ ਦੋ patrolling ਵਾਹਨਾਂ ਦੀ ਟੱਕਰ ਹੋ ਗਈ। ਰਾਹਤ ਰਹੀ ਕਿ patrolling ਕਾਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਅਤੇ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਇਸ ਮਗਰੋਂ ਚੋਰੀ ਹੋਈ ਕਾਰ ਸਵੇਰੇ 8 ਵਜੇ ਤੋਂ ਬਾਅਦ ਸ਼ੇਪਾਰਡ ਪਲੇਸ, ਸੇਂਟ ਐਲਬਨਸ ਵਿੱਚ ਛੱਡੀ ਹੋਈ ਮਿਲੀ ਹੈ। ਪੁਲਿਸ ਨੇ ਕਿਹਾ ਕਿ ਇੱਕ ਅਧਿਕਾਰੀ ਦੀ ਆਈਡੀ ਅਤੇ ਇੱਕ ਪੈਟਰੋਲ ਕਾਰਡ ਚੋਰੀ ਹੋ ਗਿਆ ਹੈ, ਪਰ ਕੋਈ ਹੋਰ ਪੁਲਿਸ ਸਮਾਨ ਨਹੀਂ ਲਿਆ ਗਿਆ। ਫਿਲਹਾਲ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ, ਅਤੇ ਘਟਨਾ ਦੇ ਪੂਰੇ ਹਾਲਾਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।