ਪਾਲਮਰਸਟਨ ਨੌਰਥ ਵਿੱਚ ਇੱਕ ਚੋਰੀ ਹੋਏ ਵਾਹਨ ਦੇ ਸਥਾਨ ਵੱਲ ਜਾ ਰਹੀ ਇੱਕ ਪੁਲਿਸ ਕਾਰ ਵੱਲੋਂ ਰਸਤੇ ਵਿੱਚ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜੋ ਅੱਜ ਸਵੇਰੇ 9.10 ਵਜੇ ਵਾਪਰੀ ਸੀ। ਚੋਰੀ ਹੋਈ ਗੱਡੀ ਅਫਸਰਾਂ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਤੋਂ ਬਾਅਦ ਆਰੋਪੀ ਭਜਾ ਕੇ ਲੈ ਗਏ ਸੀ, ਇਸ ਮਗਰੋਂ ਅਫਸਰਾਂ ਨੇ ਸੜਕੀ ਮਾਰਗ ਜ਼ਰੀਏ ਇਸਦਾ ਪਿੱਛਾ ਕੀਤਾ ਸੀ। ਇਸ ਮਗਰੋਂ ਗੱਡੀ ਕੈਲਵਿਨ ਗਰੋਵ ਰੋਡ ‘ਤੇ ਛੱਡੀ ਹੋਈ ਮਿਲੀ ਸੀ।
ਇਸ ਮਗਰੋਂ ਚੋਰੀ ਹੋਏ ਵਾਹਨ ਦੀਆਂ ਦੋ ਸਵਾਰੀਆਂ ਦੀ ਭਾਲ ਵਿੱਚ ਮਦਦ ਲਈ ਰਵਾਨਾ ਕੀਤੀ ਇੱਕ ਪੁਲਿਸ ਕਾਰ ਦੀ ਰਸਤੇ ਵਿੱਚ ਇੱਕ ਸਾਈਕਲ ਸਵਾਰ ਨਾਲ “ਮਾਮੂਲੀ ਟੱਕਰ” ਹੋ ਗਈ, ਜਿਸਨੂੰ ਟੱਕਰ ਦੌਰਾਨ ਦਰਮਿਆਨੀਆਂ ਸੱਟਾਂ ਲੱਗੀਆਂ। ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਸਾਈਕਲ ਸਵਾਰ ਨੂੰ ਪਾਮਰਸਟਨ ਨੌਰਥ ਹਸਪਤਾਲ ਲਿਜਾਇਆ ਗਿਆ ਹੈ।