ਬੁੱਧਵਾਰ ਦੁਪਹਿਰ ਨੂੰ ਦੱਖਣੀ ਆਕਲੈਂਡ ਵਿੱਚ ਇੱਕ ਹੋਰ ਵਾਹਨ ਨਾਲ ਹੋਈ “ਮਾਮੂਲੀ ਟੱਕਰ” ਦੇ ਬਾਅਦ ਇੱਕ ਪੁਲਿਸ ਕਾਰ ਦੇ ਅਗਲੇ ਹਿੱਸੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਕਾਰ ਅਤੇ ਇੱਕ ਹੋਰ ਵਾਹਨ ਦੇ ਵਿੱਚ ਇਹ ਹਾਦਸਾ ਬੁੱਧਵਾਰ ਨੂੰ ਦੁਪਹਿਰ ਤੋਂ ਬਾਅਦ ਮੈਨੁਰੇਵਾ ਦੇ ਗ੍ਰੇਟ ਸਾਊਥ ਰੋਡ ‘ਤੇ ਵਾਪਰਿਆ ਹੈ।
ਪੁਲਿਸ ਨੇ ਕਿਹਾ, “ਪੁਲਿਸ ਅੱਜ ਦੁਪਹਿਰ ਦੇ ਸਮੇਂ ਗ੍ਰੇਟ ਸਾਊਥ ਰੋਡ, ਮੈਨੁਰੇਵਾ ਵਿਖੇ ਲਾਈਟਾਂ ਅਤੇ ਸਾਇਰਨਾਂ ਦੀ ਵਰਤੋਂ ਕਰ ਇੱਕ ਪਰਿਵਾਰਕ ਘਟਨਾ ਦਾ ਜਵਾਬ ਦੇਣ ਲਈ ਜਾ ਰਹੀ ਸੀ ਜਦੋਂ ਇੱਕ ਹੋਰ ਵਾਹਨ ਪੁਲਿਸ ਕਾਰ ਦੇ ਰਸਤੇ ਵਿੱਚ ਦਾਖਲ ਹੋ ਗਿਆ। ਇੱਕ ਮਾਮੂਲੀ ਟੱਕਰ ਹੋਈ ਪਰ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।”