ਦੇਰ ਰਾਤ ਇੱਕ ਪੁਲਿਸ ਦੀ ਕਾਰ ਦਾ ਇੱਕ ਬੱਸ ਸ਼ੈਲਟਰ ਅਤੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ 12.30 ਵਜੇ, ਆਕਲੈਂਡ ਦੇ ਸਿਟੀ ਸੈਂਟਰ ਵਿੱਚ ਨਿਊਮਾਰਕੀਟ ਦੇ ਨੇੜੇ ਅਧਿਕਾਰੀਆਂ ਦੁਆਰਾ ਪੁਲਿਸ ਤੋਂ ਬੱਚਦੇ ਇੱਕ ਵਾਹਨ ਨੂੰ ਦੇਖਿਆ ਗਿਆ ਸੀ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਉਸਨੂੰ ਰੋਕਣ ਲਈ ਆਪਣੀ ਇੱਕ ਕਾਰ ਨੇ ਆਪਣੀ ਲਾਈਟਾਂ ਅਤੇ ਸਾਇਰਨ ਨੂੰ ਚਾਲੂ ਕਰ ਦਿੱਤਾ ਪਰ ਵਾਹਨ ਨਹੀਂ ਰੁਕਿਆ ਅਤੇ ਪੁਲਿਸ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਪਿੱਛੇ ਦੌਰਾਨ ਪੁਲਿਸ ਦੀ ਕਾਰ ਬੱਸ ਸ਼ੈਲਟਰ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਭੱਜਣ ਵਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
![police car crashes into](https://www.sadeaalaradio.co.nz/wp-content/uploads/2023/07/185f0d1e-c506-40d2-bbcf-172acec082e1-950x499.jpg)