ਪੰਜਾਬ ਦੇ ਮੋਗਾ ‘ਚ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਲੈਕਮੇਲਿੰਗ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 8 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਪੁਲਿਸ ਨੇ ਇੱਕ ਆਲਟੋ ਕਾਰ, ਇੱਕ ਮੋਟਰਸਾਈਕਲ, ਇੱਕ ਰਾਈਫਲ, ਇੱਕ ਰਿਵਾਲਵਰ ਅਤੇ 1.85 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਹ ਗਰੋਹ ਔਰਤ ਨੂੰ ਰਸਤੇ ‘ਚ ਖੜ੍ਹਾ ਕਰਕੇ ਵਾਹਨਾਂ ‘ਚ ਜਾ ਰਹੇ ਯਾਤਰੀਆਂ ਨੂੰ ਰਾਹ ‘ਚ ਰੋਕ ਕੇ ਲਿਫਟ ਮੰਗਦਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਡਰਾ ਧਮਕਾ ਕੇ ਲੁੱਟਦਾ ਸੀ। ਮੋਗਾ ਦੇ ਐਸਪੀ ਮਨਮੀਤ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਗਰੋਹ ਨੇ ਇੱਕ ਔਰਤ ਦੀ ਮਦਦ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇੱਕ ਔਰਤ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਮੁਲਜ਼ਮ ਔਰਤ ਨੇ ਹਿੰਮਤਪੁਰਾ ਬੱਸ ਸਟੈਂਡ ’ਤੇ ਖੜ੍ਹੇ ਕਾਰ ਸਵਾਰ ਨੂੰ ਰੋਕ ਕੇ ਨਿਹਾਲ ਸਿੰਘ ਵਾਲਾ ਜਾਣ ਲਈ ਲਿਫਟ ਮੰਗੀ। ਥੋੜ੍ਹੀ ਦੂਰ ਜਾ ਕੇ ਬਾਕੀ ਮੁਲਜ਼ਮਾਂ ਨੇ ਕਾਰ ਰੋਕ ਕੇ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਕੇ 2.75 ਲੱਖ ਰੁਪਏ ਲੁੱਟ ਲਏ। ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੁਲਜ਼ਮ ਔਰਤ ਮਲੇਰਕੋਟਲਾ ਦੀ ਰਹਿਣ ਵਾਲੀ ਹੈ। ਬਾਕੀ ਸੱਤ ਮੁਲਜ਼ਮ ਰੁੜਕੀ ਕਲਾਂ ਜ਼ਿਲ੍ਹਾ ਬਰਨਾਲਾ ਦੇ ਵਸਨੀਕ ਹਨ।