ਕੈਂਟਰਬਰੀ ਵਿੱਚ ਸੜਕ ਸੁਰੱਖਿਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਮਹੀਨੇ ਤੱਕ ਚੱਲੇ ਆਪ੍ਰੇਸ਼ਨ ਵਿੱਚ ਇੱਕ ਹੈਰਾਨਕੁਨ 11,222 ਉਲੰਘਣਾਵਾਂ ਦੇ ਕਾਰਨ ਜੁਰਮਾਨੇ ਜਾਰੀ ਕੀਤੇ ਗਏ ਸਨ। ਕੈਂਟਰਬਰੀ ਲਈ ਰੋਡ ਪੁਲਿਸਿੰਗ ਮੈਨੇਜਰ ਇੰਸਪੈਕਟਰ ਨਤਾਸ਼ਾ ਰੋਡਲੇ ਨੇ ਕਿਹਾ ਕਿ ਆਪ੍ਰੇਸ਼ਨ ਨੇ ਸੜਕਾਂ ‘ਤੇ ਰੁਝੇਵਿਆਂ ਭਰੀਆਂ ਗਰਮੀਆਂ ਤੋਂ ਪਹਿਲਾਂ ਸੜਕ ਸੁਰੱਖਿਆ ਲਈ ਸਾਂਝੀ ਜ਼ਿੰਮੇਵਾਰੀ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ, “ਜਿਵੇਂ ਜਿਵੇਂ ਸਾਲ ਦਾ ਅੰਤ ਨੇੜੇ ਆ ਰਿਹਾ ਹੈ, ਬਹੁਤ ਸਾਰੇ ਲੋਕ ਬਿਨਾਂ ਸ਼ੱਕ ਛੁੱਟੀਆਂ ਦਾ ਲਾਭ ਉਠਾਉਣ ਅਤੇ ਸੜਕਾਂ ‘ਤੇ ਆਉਣਾ ਚਾਹੁੰਦੇ ਹੋਣਗੇ, ਸਾਨੂੰ ਸਾਰਿਆਂ ਲਈ ਸੜਕ ਸੁਰੱਖਿਆ ਦੀ ਮਹੱਤਤਾ ‘ਤੇ ਜ਼ੋਰ ਦੇਣਾ ਚਾਹੀਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ, “ਸਬੂਤ ਸੰਖਿਆਵਾਂ ਵਿੱਚ ਹੈ ਪਰ ਫਿਰ ਵੀ ਇੱਕ ਸੁਨੇਹਾ ਜੋ ਅਸੀਂ ਆਪਣੇ ਸਾਰੇ ਭਾਈਚਾਰਿਆਂ ਤੱਕ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਉਹ ਹੈ ਕਿ ਵਾਹਨ ਹੌਲੀ ਯਾਨੀ ਕਿ ਲਿਮਟ ਅਨੁਸਾਰ ਚਲਾਓ ਅਤੇ ਆਪਣੀ ਸੀਟਬੈਲਟ ਜਰੂਰ ਲਗਾਓ।” ਦੱਸ ਦੇਈਏ ਕਿ ਨਵੰਬਰ ਵਿੱਚ ਬੈਟਰ ਟੂਗੈਦਰ ਪ੍ਰੋਜੈਕਟ NZ ਪੁਲਿਸ, NZ ਟਰਾਂਸਪੋਰਟ ਏਜੰਸੀ ਵਾਕਾ ਕੋਟਾਹੀ, ਅਤੇ ਕੈਂਟਰਬਰੀ ਵਿੱਚ ਸਥਾਨਕ ਕੌਂਸਲਾਂ ਵਿਚਕਾਰ ਇੱਕ ਸਹਿਯੋਗ ਸੀ, ਇਸ ਆਪ੍ਰੇਸ਼ਨ ਦੌਰਾਨ ਸੀਟ ਬੈਲਟਾਂ ਅਤੇ ਸਪੀਡਾਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਸੀ।
ਪੂਰੇ ਓਪਰੇਸ਼ਨ ਦੌਰਾਨ, ਪੁਲਿਸ ਨੇ “ਸਪਾਟ ਐਂਡ ਸਟਾਪ” ਨੀਤੀ ਅਪਣਾਈ, ਜਿੱਥੇ ਤੇਜ਼ ਰਫ਼ਤਾਰ ਦਾ ਪਤਾ ਲੱਗਣ ‘ਤੇ ਡਰਾਈਵਰਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਕਾਰ ਦੇ ਸਵਾਰਾਂ ‘ਤੇ ਸੀਟਬੈਲਟ ਦੀ ਜਾਂਚ ਕੀਤੀ ਜਾਂਦੀ ਸੀ। ਇਸ ਦੇ ਨਤੀਜੇ ਵਜੋਂ ਨਵੰਬਰ ਵਿੱਚ ਪ੍ਰਤੀ ਦਿਨ ਔਸਤਨ 374 ਉਲੰਘਣਾਵਾਂ ਸਾਹਮਣੇ ਆਈਆਂ ਸਨ। ਰੋਡਲੇ ਨੇ ਕਿਹਾ ਕਿ, “ਸੀਟਬੈਲਟ ਅਤੇ ਸਪੀਡ ਨਾਲ ਸਬੰਧਿਤ ਉਲੰਘਣਾਵਾਂ ਅਕਤੂਬਰ ਦੇ ਮੁਕਾਬਲੇ ਨਵੰਬਰ ਵਿੱਚ 22% ਵਧੀਆਂ ਹਨ।”